ਸਾਬਾਕਾ ਕੈਬਨਿਟ ਮੰਤਰੀਆਂ ਤੋਂ ਖਾਲੀ ਕਰਵਾਈਆਂ ਸਰਕਾਰੀ ਕੋਠੀਆਂ
ਚੰਡੀਗੜ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਵਿੱਚ ਨਵੀਂ ਸਰਕਾਰ ਬਣੀ। ਜਿਸਦੇ ਤਹਿਤ ਹੀ ਨਵੇਂ ਕੈਬਨਿਟ ਮੰਤਰੀਆਂ ਦੀ ਚੋਣ ਕੀਤੀ ਗਈ। ਜਿਸ ਵਿੱਚ ਪੁਰਾਣੇ ਕਈ ਕੈਬਨਿਟ ਮੰਤਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਨ੍ਹਾਂ ਵਿੱਚ ਗੁਰਪ੍ਰੀਤ ਕਾਂਗੜ, ਸਾਧੂ ਸਿੰਘ ਧਰਮਸੋਤ, ਸੁੰਦਰ ਰਾਮ ਅਰੋੜਾ ਆਦਿ ਨਾਂ ਸ਼ਾਮਲ ਹਨ। ਬੀਤੇ ਦਿਨ ਨਾ ਚੁਣੇ ਜਾਣ ਵਾਲੇ ਕੈਬਨਿਟ ਮੰਤਰੀਆਂ ਵੱਲੋਂ ਸਰਕਾਰੀ ਕੋਠੀਆਂ ਨੂੰ ਖਾਲੀ ਕੀਤਾ ਗਿਆ। ਜੋ ਕਿ ਹੁਣ ਨਵੇਂ ਚੁਣੇ ਗਏ ਕੈਬਨਿਟ ਮੰਤਰੀਆਂ ਨੂੰ ਦਿੱਤੀਆਂ ਜਾਣਗੀਆਂ।