ਫ਼ਰੀਦਕੋਟ ਪੁਲਿਸ ਨੇ ਸਿਰਫ਼ 5 ਘੰਟਿਆਂ 'ਚ ਕੀਤੀ 5 ਮਹੀਨੇ ਬੱਚੇ ਦੀ ਭਾਲ
ਫ਼ਰੀਦਕੋਟ ਪੁਲਿਸ ਨੇ ਇੱਕ ਗਰੀਬ ਪਰਿਵਾਰ ਦਾ 5 ਮਹੀਨੇ ਦਾ ਮਾਸੂਮ ਬੱਚੇ ਨੂੰ ਸਿਰਫ਼ 5 ਘੰਟਿਆ ਵਿੱਚ ਲੱਭ ਲਿਆ। ਪੁਲਿਸ ਨੇ ਅਗਵਾ ਕਰਨ ਵਾਲੀ ਔਰਤ ਨੂੰ ਉਸ ਦੀ ਇੱਕ ਨਾਬਾਲਗ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਅਗਵਾ ਕਰਨ ਵਾਲੀ ਔਰਤ ਬੱਚੇ ਨੂੰ ਵੇਚਣਾ ਚਾਹੁੰਦੀ ਸੀ। ਇਸ ਮੌਕੇ ਪੁਲਿਸ ਅਧਿਕਾਰੀ ਦੱਸਿਆ ਕਿ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।