ਬਜ਼ੁਰਗ ਸਿੱਖ ਨਾਲ ਕੁੱਟਮਾਰ ਦੀ ਵੀਡਿਓ ਹੋਈ ਵਾਇਰਲ
ਅੰਮ੍ਰਿਤਸਰ : ਗੁਰੂ ਬਾਜ਼ਾਰ ਵਿਖੇ ਇੱਕ 'ਚ ਬਜ਼ੁਰਗ ਸਿੱਖ ਨਾਲ ਕੁੱਟਮਾਰ ਕਰਨ ਦੀ ਇੱਕ ਵੀਡਿਓ ਸਾਹਮਣੇ ਆਈ ਹੈ। ਸਕੂਟਰ ਨੂੰ ਹਟਾਉਣ ਨੂੰ ਲੈਕੇ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਦੁਕਾਨਦਾਰ ਨੇ ਬਜ਼ੁਰਗ ਨਾਲ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੱਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।