ਗੁਰਦਾਸਪੁਰ: ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਨਗਰ ਕੌਂਸਲ ਨੇ ਚਲਾਈ ਮੁਹਿੰਮ - Municipal Council
ਗੁਰਦਾਸਪੁਰ: ਸ਼ਹਿਰ 'ਚ ਆਵਾਰਾ ਕੁੱਤਿਆਂ ਦਾ ਖੌਫ਼ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਆਵਾਰਾ ਕੁੱਤੇ ਕਈ ਵਾਰ ਰਾਹਗੀਰਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਸਨ। ਹੁਣ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਫੜਣ ਲਈ ਨਗਰ ਕੌਂਸਲ ਗੁਰਦਾਸਪੁਰ ਨੇ ਕਮਰ ਕਸ ਲਈ ਹੈ। ਨਗਰ ਕੌਂਸਲ ਦੇ ਸੁਪ੍ਰੀਡੈਂਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਆਵਾਰਾ ਕੁੱਤਿਆਂ ਨੇ ਬਹੁਤ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਇਸ ਲਈ ਅਵਾਰਾ ਕੁੱਤਿਆਂ ਕਾਬੂ ਕਰਨ ਲਈ ਇਹ ਠੇਕਾ ਇਕ ਪ੍ਰਾਈਵੇਟ ਕੰਪਨੀ ਊਸ਼ਾ ਇੰਟਰਪ੍ਰਾਇਸੇਜ ਨੂੰ ਦਿੱਤਾ ਹੈ, ਜੋ ਦੋ ਦਿਨਾਂ ਤੋਂ ਕੰਮ ਕਰ ਰਹੀ ਹੈ ਅਤੇ ਹੁਣ ਤੱਕ 100 ਦੇ ਕਰੀਬ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਦੀ ਆਬਾਦੀ ਹੋਰ ਨਾ ਵੱਧ ਸਕੇ।