Assembly Election 2022: ਭਾਜਪਾ ਵੱਲੋਂ ਚੋਣ ਮੈਨੀਫੈਸਟੋ ਦੀ ਕੀਤੀ ਜਾ ਤਿਆਰੀ-ਕੇਂਦਰੀ ਮੰਤਰੀ ਸੋਮ ਪ੍ਰਕਾਸ਼ - ਵਿਧਾਨ ਸਭਾ ਚੋਣਾਂ 2022
ਅੰਮ੍ਰਿਤਸਰ: 2022 ਦੀਆਂ ਚੋਣਾਂ (Assembly Election 2022) ਦੀ ਤਿਆਰੀ ਹੁਣ ਸਾਰੀ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ, ਉੱਥੇ ਹੀ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ (Union Minister Som Prakash) ਨੇ ਅੰਮ੍ਰਿਤਸਰ ਵਿਖੇ ਵਪਾਰੀਆਂ ਨਾਲ ਮੀਟਿੰਗ ਕੀਤੀ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ 2022 ਦੀ ਚੋਣ ਮੈਨੀਫੈਸਟੋ (election manifesto) ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ। ਜੀਐੱਸਟੀ ਅਤੇ ਨੋਟਬੰਦੀ ਨੂੰ ਲੈ ਕੇ ਕਿਸੇ ਵੀ ਵਰਗ ਦੇ ਵਿਚ ਨਿਰਾਸ਼ਾ ਨਹੀਂ ਹੈ ਇਸੇ ਕਰਕੇ ਹੀ ਭਾਰਤ ਵਿੱਚ ਭਾਜਪਾ ਵੱਲੋਂ ਤਿੰਨ ਵਾਰ ਚੋਣਾਂ ਜਿੱਤ ਪ੍ਰਾਪਤ ਕੀਤੀ ਗਈ ਹੈ।