ਅੰਮ੍ਰਿਤਸਰ ਪੁਲਿਸ ਨੇ ਹੁੱਕਾ ਬਾਰ 'ਤੇ ਕੀਤੀ ਛਾਪੇਮਾਰੀ - amritsar news
ਅੰਮ੍ਰਿਤਸਰ ਪੁਲਿਸ ਤੇ ਐਕਸਾਈਜ਼ ਮਹਿਕਮੇ ਵੱਲੋਂ ਰਣਜੀਤ ਐਵਨਿਊ ਦੇ ਪੰਜ ਰੈਸਟੂਰੈਂਟ ਅਤੇ ਬਾਰ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਵਿੱਚ ਜੋਕਰ, ਬਲਾਈਂਡ ਟਾਈਗਰ, ਯੂਰੋਪੀਅਨ ਨਾਈਟ ਤੇ ਦੋ ਹੋਰ ਰੈਸਟੂਰੈਂਟ ਅਤੇ ਬਾਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੇ ਨਾਲ ਹੀ ਰੈਸਟੂਰੈਂਟ ਦੇ ਮਾਲਿਕ 'ਤੇ ਕੇਸ ਦਰਜ਼ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਸੰਦੀਪ ਮਲਿਕ ਨੇ ਦੱਸਿਆ ਕਿ ਇਨ੍ਹਾਂ ਰੈਸਟੂਰੈਂਟਾਂ ਵਿੱਚ ਨਿਜ਼ਾਇਜ਼ ਹੁੱਕਾ ਬਾਰ ਚਲਾਇਆ ਜਾਂਦਾ ਸੀ, ਜਿਸ ਤੋਂ ਬਾਅਦ ਰੈਸਟੂਰੈਂਟ ਅਤੇ ਬਾਰ ਦੇ ਮਾਲਿਕ ਉੱਤੇ ਗ਼ਲਤ ਤਰੀਕੇ ਨਾਲ਼ ਸ਼ਰਾਬ ਪਿਲਾਉਣ ਕਾਰਨ ਮੁਕੱਦਮਾ ਦਰਜ਼ ਕਰ ਕਾਰਵਾਈ ਕੀਤੀ ਜਾਵੇਗੀ।