ਅਕਾਲੀ ਦਲ ਉਮੀਦਵਾਰ ਹਰਪਾਲ ਜੁਨੇਜਾ ਨੇ ਅਜੀਤਪਾਲ ਕੋਹਲੀ 'ਤੇ ਸਾਧਿਆ ਨਿਸ਼ਾਨਾ - ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ
ਪਟਿਆਲਾ: ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਰਪਾਲ ਜੁਨੇਜਾ ਨੇ ਕੋਹਲੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਆਪਣੀ ਪਾਰਟੀ ਦਾ ਨਹੀਂ ਹੋਰ ਕਿਸੇ ਦਾ ਕੀ ਬਣੂੰ। ਦੱਸ ਦਈਏ ਕਿ ਹਰ ਵਾਰ ਹੀ ਅਜੀਤਪਾਲ ਕੋਹਲੀ ਜੋ ਪਟਿਆਲਾ ਤੋਂ ਉਮੀਦਵਾਰ ਉਤਾਰ ਦੇ ਹਨ। ਹਰਪਾਲ ਜੁਨੇਜਾ ਨੇ ਕਿਹਾ ਕਿ ਉਸ ਇਨਸਾਨ ਤੋਂ ਕੀ ਉਮੀਦ ਰੱਖਾਂਗੇ, ਜੋ ਕਰੋਨਾ ਕਾਲ ਵਿੱਚ ਅਜੀਤਪਾਲ ਆਪਣੇ ਘਰ ਬੈਠੇ ਰਹੇ, ਆਮ ਜਨਤਾ ਦਾ ਕੋਈ ਸਾਥ ਨਹੀਂ ਦਿੱਤਾ।