ਐਗਜਿਟ ਪੋਲ 'ਤੇ ਬੋਲੇ ਚੰਨੀ ਕਿਹਾ "ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾਂ ਦੇ" - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਵਿੱਚ ਧੰਨਵਾਦੀ ਦੌਰਾ ਕੀਤਾ ਗਿਆ। ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹਲਕਾ ਭਦੌੜ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਹੀ ਚਰਨਜੀਤ ਚੰਨੀ ਨੇ ਐਗਜਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਵੱਧ ਸੀਟਾਂ ਮਿਲਣ ਦੇ ਮਾਮਲੇ ਵਿੱਚ ਮਜ਼ਾਕੀਆ ਢੰਗ ਨਾਲ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਗੀਤ ਦੇ ਬੋਲ ਸੁਣਾਉਂਦੇ ਹੋਏ ਕਿਹਾ ਕਿ "ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾਂ ਦੇ"। ਉਹਨਾਂ ਕਿਹਾ ਕਿ 10 ਮਾਰਚ ਨੂੰ ਮਸ਼ੀਨਾਂ ਤੋਂ ਪੁੱਛ ਕੇ ਹੀ ਇਸ ਬਾਰੇ ਦੱਸਾਂਗਾ।
Last Updated : Feb 3, 2023, 8:18 PM IST