ਟਰੱਕ ਤੇ ਕਾਰ ਟਕਰਾਏ ਹੋਇਆ ਹੰਗਾਮਾ - ਟਰੱਕ ਡਰਾਈਵਰ
ਜਲੰਧਰ: ਜਲੰਧਰ ਦੇ ਇੱਕ ਸੌ ਵੀਹ ਫੁੱਟੀ ਰੋਡ ਵਿਖੇ ਉਦੋਂ ਹੰਗਾਮਾ ਹੋ ਗਿਆ, ਜਦੋਂ ਇੱਕ ਸੌ ਵੀਹ ਫੁੱਟੀ ਰੋਡ ਤੋਂ ਇਕ ਕਾਰ ਚਾਲਕ ਨੂੰ ਨਗਰ ਨਿਗਮ ਟਰੱਕ ਡਰਾਈਵਰ ਨੇ ਬੈਕ ਕਰਦੇ ਹੋਏ ਟਰੱਕ ਨਾਲ ਟੱਕਰ ਮਾਰ ਦਿੱਤੀ। ਜਿਸ ਤੇ ਕਾਰ ਚਾਲਕ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਨਗਰ ਨਿਗਮ ਦਾ ਟਰੱਕ ਡਰਾਈਵਰ ਬਿਨਾਂ ਕੰਡਕਟਰ ਦੇ ਟਰੱਕ ਪਿੱਛੇ ਕਰ ਰਿਹਾ ਸੀ। ਜਿਸ ਨਾਲ ਉਸ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਉੱਥੇ ਹੀ ਇਸ ਵਿਚ ਨਗਰ ਨਿਗਮ ਦੇ ਟਰੱਕ ਡਰਾਈਵਰ ਆਕਾਸ਼ ਦਾ ਕਹਿਣਾ ਹੈ ਕਿ ਕਾਰ ਚਾਲਕ ਬੜੀ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਜਿਸ ਕਾਰਨ ਇਹ ਘਟਨਾ ਵਾਪਰੀ ਹੈ, ਇਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ ਉੱਥੇ ਇਸ ਮੌਕੇ ਪੁੱਜੇ ਪੁਲਿਸ ਦੇ ਏ.ਐਸ.ਆਈ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਇਹ ਜੋ ਘਟਨਾ ਵਾਪਰੀ ਇਸ ਵਿਚ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।