ਲੁਧਿਆਣਾ ਐਸਟੀਐਫ ਨੇ 450 ਗ੍ਰਾਮ ਹੈਰੋਇਨ ਸਣੇ ਇੱਕ ਕੀਤਾ ਕਾਬੂ - crime news punjab
ਲੁਧਿਆਣਾ ਐਸਟੀਐਫ ਨੇ ਸਰਵਣ ਸ਼ਾਹ ਨਾਮਕ ਵਿਅਕਤੀ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ। ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਤੇ ਨਾਲ ਦੇ ਇਲਾਕਿਆਂ ਵਿੱਚ ਹੈਰੋਇਨ ਸਪਲਾਈ ਕਰਦਾ ਸੀ। ਸੂਚਨਾ ਮਿਲਣ ਤੇ ਲੁਧਿਆਣਾ ਪੁਲਿਸ ਨੇ ਟਿੱਬਾ ਰੋਡ 'ਤੇ ਸਥਿਤ ਗੋਪਾਲ ਨਗਰ ਚੌਕ ਨੇੜੇ ਸਪੈਸ਼ਲ ਨਾਕਾਬੰਦੀ ਕਰ ਸ਼ਰਵਣ ਨੂੰ 450 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਆਰੋਪੀ ਕਰੀਬ ਡੇਢ ਸਾਲ ਤੋਂ ਦਿੱਲੀ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਅਤੇ ਉਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ। ਪੁਲਿਸ ਨੂੰ ਇਸ ਦੇ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਉਹ ਅੱਜ ਟਿੱਬਾ ਰੋਡ ਤੇ ਸਥਿਤ ਕੁੜੇ ਵਾਲੇ ਡੰਪ ਕੋਲ ਹੈਰੋਇਨ ਦੀ ਸਪਲਾਈ ਦੇਣ ਆ ਰਿਹਾ ਹੈ ਤਾਂ ਐੱਸਟੀਐੱਫ ਦੀ ਟੀਮ ਨੇ ਕਾਰਵਾਈ ਕਰਦਿਆਂ ਆਰੋਪੀ ਨੂੰ 450 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀ ਕਾਬੂ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ। ਦੱਸਣਯੋਗ ਹੈ ਕਿ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 2 ਕਰੋੜ 25 ਲੱਖ ਰੁਪਏ ਹੈ।