ਪੰਜਾਬ

punjab

ETV Bharat / videos

ਅੰਦੋਲਨ ਮੁਲਤਵੀ: ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਪਾਏ ਭੰਗੜੇ

By

Published : Dec 9, 2021, 6:06 PM IST

ਸਿੰਘੂ ਬਾਰਡਰ: ਲੰਮੇ ਸੰਘਰਸ਼ ਤੋਂ ਬਾਅਦ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਆਖ਼ਰਕਾਰ ਕਿਸਾਨ ਅੰਦੋਲਨ ਮੁਲਤਵੀ (Farmer's movement suspended) ਕਰ ਦਿੱਤਾ। ਸਰਕਾਰ ਨੇ ਵੀਰਵਾਰ ਨੂੰ ਕਿਸਾਨਾਂ ਨੂੰ ਭੇਜੇ ਇੱਕ ਰਸਮੀ ਪੱਤਰ ਵਿੱਚ ਸਾਰੀਆਂ ਪ੍ਰਮੁੱਖ ਮੰਗਾਂ ਮੰਨ ਲਈਆਂ ਗਈਆਂ ਹਨ। ਸਰਕਾਰ ਨੇ ਕਿਸਾਨਾਂ ਵਿਰੁੱਧ ਦਰਜ ਕੇਸ (Cases Against Farmers) ਵਾਪਸ ਲੈਣ ਦੀ ਮੰਗ ਮੰਨ ਲਈ ਹੈ। ਸੰਯੁਕਤ ਕਿਸਾਨ ਮੋਰਚਾ ਨੇ 11 ਦਸੰਬਰ ਨੂੰ ਘਰ ਵਾਪਸੀ ਦਾ ਫੈਸਲਾ ਕੀਤਾ ਹੈ। ਇਸ ਦਿਨ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ ਅਤੇ ਜਸ਼ਨ ਜਲੂਸ ਕੱਢਣਗੇ। ਇਸ ਤੋਂ ਇਲਾਵਾ 15 ਦਸੰਬਰ ਨੂੰ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਇਸਦੇ ਨਾਲ ਹੀ ਅੱਜ ਸਿੰਘੂ ਬਾਰਡਰ ਉਤੇ ਜਸ਼ਨ ਮਨਾਏ ਜਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸ ਦਿਨ ਹੈ, ਨਾਲ ਹੀ ਇਤਿਹਾਸਿਕ ਜਿੱਤ ਵੀ। ਉਹਨਾਂ ਕਿਹਾ ਜੇਕਰ ਕਿਸੇ ਪੇਪਰ ਉਤੇ ਇਸਨੂੰ ਜ਼ਾਹਰ ਕਰਨਾ ਹੋਵੇ, ਤਾਂ ਉਹ ਪੇਪਰ ਖ਼ਤਮ ਹੋ ਸਕਦਾ ਹੈ ਪਰ ਇਸ ਦੇ ਖੁਸ਼ੀ ਦਾ ਅੰਤ ਨਹੀਂ ਹੋ ਸਕਦਾ। ਕਿਸਾਨ ਕੋਲਡ ਡਰਿੰਕ ਪੀ.ਕੇ, ਨੱਚ ਕੇ, ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।

ABOUT THE AUTHOR

...view details