ਹੁਸ਼ਿਆਰਪੁਰ: ਪੰਜਾਬ ਨੈਸ਼ਨਲ ਬੈਂਕ 'ਚ ਲੁਟੇਰਿਆਂ ਨੇ ਸੇਂਧਮਾਰੀ ਕਰ ਲੁੱਟੇ ਲਾਕਰ - ਲੁੱਟੇਰਿਆਂ ਨੇ ਸੇਂਧਮਾਰੀ ਕਰ ਲੁੱਟੇ ਲਾਕਰ
ਹੁਸ਼ਿਆਰਪੁਰ: ਅਨਲੌਕ ਸ਼ੁਰੂ ਹੋਣ ਮਗਰੋਂ ਆਏ-ਦਿਨ ਕਈ ਥਾਵਾਂ 'ਤੇ ਅਪਰਾਧਕ ਘਟਨਾਵਾਂ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਖੁੱਡਾ ਵਿਖੇ ਸਾਹਮਣੇ ਆਇਆ ਹੈ। ਦੇਰ ਰਾਤ ਇਥੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਕੁੱਝ ਅਣਪਛਾਤੇ ਲੁੱਟੇਰਿਆਂ ਨੇ ਸੇਂਧਮਾਰੀ ਕਰ ਬੈਂਕ ਦੇ ਲਾਕਰ ਲੁੱਟ ਲਏ। ਲੁੱਟੇਰਿਆਂ ਵੱਲੋਂ ਕੀਤੀ ਗਈ ਇਹ ਵਾਰਦਾਤ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਲੁੱਟ ਬਾਰੇ ਉਦੋਂ ਪਤਾ ਲੱਗਾ ਜਦੋਂ ਸਵੇਰ ਦੇ ਸਮੇਂ ਬੈਂਕ ਅਧਿਕਾਰੀ ਆਪਣੀ ਡਿਊਟੀ ਕਰਨ ਪੁੱਜੇ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜ਼ਰ ਨੇ ਦੱਸਿਆ ਕਿ ਲੁੱਟੇਰਿਆਂ ਨੇ ਗਾਹਕਾਂ ਦੇ 5 ਲਾਕਰ ਲੁੱਟੇ ਹਨ। ਜਾਂਚ ਲਈ ਪੁੱਜੇ ਡੀਐਸਪੀ ਦਲਜੀਤ ਸਿੰਘ ਨੇ ਦੱਸਿਆ ਕਿ ਲੁੱਟੇਰੇ ਬੈਂਕ ਦੀਆਂ ਦੋ ਕੰਧਾਂ 'ਚ ਸੇਂਧਮਾਰੀ ਕਰਕੇ ਬੈਂਕ 'ਚ ਦਾਖਲ ਹੋਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁੱਟੇਜ਼ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਲੁੱਟੇਰਿਆਂ ਵੱਲੋਂ ਇਸ ਬੈਂਕ ਨੂੰ ਕਰੀਬ 4 ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।