ਕਿਸਾਨਾਂ 'ਤੇ ਹੋਏ ਪਰਚਿਆਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਘੇਰਿਆ ਥਾਣਾ
ਫਿਰੋਜ਼ਪੁਰ: ਪਿੰਡ ਗੱਟਾ ਬਾਦਸ਼ਾਹ ਵਿੱਚ ਸਤਲੁਜ ਦੇ ਬੰਨ੍ਹ ਦਾ ਜਾਇਜ਼ਾ ਲੈਣ ਗਏ ਐੱਸਡੀਐਮ ਜ਼ੀਰਾ ਨਰਿੰਦਰ ਸਿੰਘ ਦੀ ਸਰਕਾਰੀ ਗੱਡੀ ਦੇ ਅੱਗੇ ਕਿਸਾਨਾਂ ਨੇ ਧਰਨਾ ਲਗਾਇਆ ਤੇ ਐਸਡੀਐਮ ਜ਼ੀਰਾ ਨਾਲ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਕਰੀਬ 50 ਕਿਸਾਨਾਂ 'ਤੇ ਪਰਚਾ ਦਰਜ ਕਰਵਾਇਆ ਗਿਆ ਸੀ ਜਿਸ ਕਾਰਨ ਅੱਜ ਕਿਸਾਨ ਜਥੇਬੰਦੀਆਂ ਨੇ ਥਾਣਾ ਮੱਖੂ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨ ਜਥੇਬੰਦੀ ਦੇ ਆਗੂ ਸਤਨਾਮ ਸਿੰਘ ਪੰਨੂ ਦਾ ਕਹਿਣਾ ਹੈ ਕਿ ਪਿੰਡ ਗੱਟਾ ਬਾਦਸ਼ਾਹ ਦਾ ਬੰਨ੍ਹ ਪਾਣੀ ਦੇ ਤੇਜ਼ ਵਹਾਹ ਕਰਕੇ ਟੁੱਟ ਰਿਹਾ ਸੀ ਜਿਸ ਨੂੰ ਮਜ਼ਬੂਤ ਕਰਨ ਲਈ ਕਈ ਪਿੰਡਾਂ ਦੇ ਲੋਕ ਖ਼ੁਦ ਕੰਮ ਕਰ ਰਹੇ ਸੀ ਅਤੇ ਮਿੱਟੀ ਦੀਆ ਬੋਰੀਆਂ ਭਰ ਬੰਨ੍ਹ ਦੀ ਮਜ਼ਬੂਤੀ ਕਰ ਰਹੇ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਐਸਡੀਐਮ ਜ਼ੀਰਾ ਨੇ ਮੌਕੇ ਤੇ ਜਾ ਕੇ ਖ਼ੁਦ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਕਾਰਨ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਦੇ ਅੱਗੇ ਬੈਠ ਆਪਣਾ ਵਿਰੋਧ ਪ੍ਰਗਟ ਕੀਤਾ ਸੀ। ਇਸ ਬਾਰੇ ਐਸਡੀਐਮ ਕੋਲੋਂ ਇਸ ਗੱਲ ਦੀ ਮਾਫ਼ੀ ਵੀ ਮੰਗੀ ਸੀ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਭਰੋਸਾ ਦਿੱਤਾ ਕਿ ਕੋਈ ਕਾਰਵਾਈ ਨਹੀਂ ਹੋਵੇਗੀ ਪਰ ਇਸ ਦੇ ਬਾਵਜੂਦ 50 ਦੇ ਕਰੀਬ ਕਿਸਾਨਾਂ ਵਿਰੁੱਧ ਝੂਠੇ ਪਰਚੇ ਕਰ ਦਿੱਤੇ ਗਏ ਹਨ ਜਿਸ ਦੇ ਵਿਰੋਧ ਵਿੱਚ ਥਾਣਾ ਮੱਖੂ ਦਾ ਘਿਰਾਓ ਕੀਤਾ ਹੈ।