ਜਾਣੋ, ਸਰੱਖਿਆ ਗਾਰਡ ਨੇ ਕਿਸ ਤਰ੍ਹਾਂ ਪਛਾਣਿਆ ਕਾਨਪੁਰ ਦੇ ਗੈਂਗਸਟਰ ਵਿਕਾਸ ਦੂਬੇ ਨੂੰ
ਮੱਧ ਪ੍ਰਦੇਸ਼/ ਉਜੈਨ: ਕਾਨਪੁਰ 'ਚ ਮੁਲਜ਼ਮਾਂ ਨੂੰ ਫੜਨ ਗਈ ਪੁਲਿਸ 'ਤੇ ਅੰਨ੍ਹੇਵਾਹ ਫਾਈਰਿੰਗ 'ਚ 8 ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਇਸ ਘਟਨਾ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਵਿਕਾਸ ਦੂਬੇ ਨੂੰ ਮਹਾਂਕਾਲ ਮੰਦਰ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ। ਉੱਥੇ ਇਕ ਸੁਰੱਖਿਆ ਗਾਰਡ ਲਖਨ ਯਾਦਵ ਨੇ ਪਹਿਲਾਂ ਉਸ ਨੂੰ ਪਛਾਣਿਆ ਤੇ ਵਿਕਾਸ ਦੁਬੇ ਨੂੰ ਵੇਖ ਕੇ ਉਸਨੂੰ ਸ਼ੱਕ ਹੋਇਆ। ਉਸ ਨੇ ਤੁਰੰਤ ਆਪਣੇ ਉੱਚ ਅਧਿਕਾਰੀ ਨੂੰ ਇਸ ਸੰਬੰਧੀ ਇਤਲਾਹ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਵਿਕਾਸ ਦੂਬੇ ਸਵੇਰੇ 7 ਵਜੇ ਦੇ ਕਰੀਬ ਮੰਦਰ ਆਇਆ ਅਤੇ ਪਹਿਲਾਂ ਉਸਨੇ ਪਿਛਲੇ ਦਰਵਾਜ਼ੇ ਤੋਂ ਮੰਦਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਤਕਰੀਬਨ 2 ਘੰਟੇ ਪੁੱਛਗਿੱਛ ਵੀ ਕੀਤੀ ਗਈ ਜਿਸ ਨਾਲ ਉਸ ਦੀ ਪਛਾਣ ਪੱਕੀ ਹੋ ਸਕੀ। ਵੀਡੀਓ 'ਚ ਸੁਰੱਖਿਆ ਗਾਰਡ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ।