ਫ਼ੌਜ 'ਚ ਭਰਤੀ ਦੇ ਨਾਂਅ 'ਤੇ ਪੈਸੇ ਵਸੂਲਦੇ ਤਿੰਨ ਕਾਬੂ, ਦੋ ਪੰਜਾਬ ਦੇ ਰਹਿਣ ਵਾਲੇ - ਰਾਮਗੜ੍ਹ ਪੁਲਿਸ
ਰਾਮਗੜ੍ਹ (ਝਾਰਖੰਡ): ਰਾਮਗੜ੍ਹ ਛਾਉਣੀ ਦੀ ਪੰਜਾਬ ਰੈਜੀਮੈਂਟਲ ਸੈਂਟਰ ਵਿੱਚ ਜਵਾਨਾਂ ਦੀ ਭਰਤੀ ਪ੍ਰਕਿਰਿਆ ਦੌਰਾਨ ਮਿਲਟਰੀ ਇੰਟੈਲੀਜੈਂਸੀ ਅਤੇ ਰਾਮਗੜ੍ਹ ਪੁਲਿਸ ਨੇ ਫ਼ੌਜ 'ਚ ਭਰਤੀ ਦੇ ਨਾਂਅ 'ਤੇ ਪੈਸੇ ਵਸੂਲਣ ਵਾਲੇ ਤਿੰਨ ਦਲਾਲਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਪੰਜਾਬ ਅਤੇ ਇੱਕ ਰਾਮਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਐਸਪੀ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ 'ਤੇ ਦੇਵ ਕ੍ਰਿਸ਼ਨ ਗੈਸਟ ਹਾਊਸ ਨਜ਼ਦੀਕ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਨੌਜਵਾਨ ਕੋਲੋਂ ਇੱਕ ਐਸਯੂਵੀ ਗੱਡੀ ਵੀ ਮਿਲੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।