ਸ਼੍ਰੀ ਗੁਰੁ ਅਰਜਨ ਦੇਵ ਸੇਵਕ ਜਥੇ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ - ਸ਼੍ਰੀ ਗੁਰੁ ਅਰਜਨ ਦੇਵ ਸੇਵਕ ਜਥਾ
ਤਰਨਤਾਰਨ :ਸ਼੍ਰੀ ਗੁਰੁ ਅਰਜਨ ਦੇਵ ਸੇਵਕ ਜਥਾ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਕਾਰਜਾਕਰੀ ਪ੍ਰਧਾਨਗੀ ਤੋ ਅਸਤੀਫਾ ਦਿੱਤਾ। ਸ਼੍ਰੀ ਗੁਰੁ ਅਰਜਨ ਦੇਵ ਸੇਵਕ ਜਥਾ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਜੋ ਕਾਫੀ ਲੰਮੇ ਸਮੇਂ ਤੋ ਇਸ ਜਥੇ ਨਾਲ ਜੁੜ ਕੇ ਸੇਵਾ ਨਿਭਾ ਰਹੇ ਸੀ। ਉਹਨਾ ਨੇ ਕਿਸੇ ਕਾਰਨਾ ਕਰਕੇ ਆਪਣੇ ਇਸ ਜਥੇ ਦੀ ਪ੍ਰਧਾਨਗੀ ਤੋ ਅਸਤੀਫਾ ਦੇ ਦਿੱਤਾ ਹੈ।ਇਹ ਅਸਤੀਫਾ ਇਹਨਾ ਨੇ ਕਿਉ ਦਿਤਾ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਦੇ ਵਿਚ ਲੰਗਰ ਹਾਲ ਬਨਣ ਵਾਲਾ ਹੈ। ਜਿਸਦਾ ਮਤਾ ਪਾਸ ਹੋ ਚੁੱਕਾ ਹੈ।ਪਰ ਇਹ ਲੰਗਰ ਹਾਲ ਦਾ ਕੰਮ ਵਿਚ ਮੇਰੇ ਕਰਕੇ ਰੁਕਾਵਟ ਬਣ ਰਹੀ ਹੈ। ਇਸ ਲਈ ਮੈਂ ਇਸ ਅਹੁਦੇ ਤੋ ਅਸਤੀਫਾ ਦੇ ਰਿਹਾ ਹਾਂ। ਮਨਜਿੰਦਰ ਸਿੰਘ ਨੇ ਕਿਹਾ ਕਿ ਮੈਂ ਤਰਨਤਾਰਨ ਤੋ ਕਾਂਗਰਸ ਪਾਰਟੀ ਨਾਲ ਸੰਬਧ ਰੱਖਦਾ ਹਾਂ।ਪਰ ਮੈਂ ਗੁਰੁ ਘਰ ਦੀ ਸੇਵਾ ਵਿਚ ਆਪਣਾ ਸਿਆਸੀ ਕਰੀਅਰ ਕਦੇ ਵੀ ਪ੍ਰਵਾਨ ਨਹੀ ਕੀਤਾ। ਪਰ ਕੁੱਝ ਸ਼ਰਾਰਤੀ ਲੋਕ ਮੇਰੇ ਇਸ ਵਜਾ ਕਰਕੇ ਗੁਰਦਵਾਰਾ ਸਾਹਿਬ ਦੇ ਹੋਣ ਵਾਲੇ ਸੇਵਾਵਾਂ ਵਿਚ ਰੁਕਾਵਟ ਪਾ ਰਹੇ ਇਸ ਲਈ ਮੈਂ ਸੇਵਾ ਵਿਚ ਰੁਕਾਵਟ ਨਹੀ ਬਨਣਾ ਚਾਹੁੰਦਾ ਇਸ ਲਈ ਆਪਣੇ ਜਥੇ ਦੇ ਕਾਰਜਕਾਰੀ ਪ੍ਰਧਾਨਗੀ ਤੋ ਅਸਤੀਫਾ ਦੇ ਰਿਹਾ ਹਾਂ।