ED ਦੀ ਕਾਰਵਾਈ ਬੇਅਸਰ, ਹੁਣ ਤਰੁਣ ਚੁੱਘ ਨੇ ਸ਼ਾਹੀਨ ਬਾਗ਼ ਨੂੰ ਦੱਸਿਆ ਸ਼ੈਤਾਨ ਬਾਗ਼ - ਸ਼ਾਹੀਨ ਬਾਗ਼
ਨਵੀਂ ਦਿੱਲੀ: ਬੀਜੇਪੀ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ ਵਿਰੁੱਧ ਈਡੀ ਵੱਲੋਂ ਕੀਤੀ ਕਾਰਵਾਈ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਹੁਣ ਇੱਕ ਹੋਰ ਬੀਜੇਪੀ ਆਗੂ ਤਰੁਣ ਚੁੱਘ ਨੇ ਸ਼ਾਹੀਨ ਬਾਗ਼ ਨੂੰ ਸ਼ੈਤਾਨ ਬਾਗ਼ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਨੂੰ ਸੀਰੀਆ ਨਹੀਂ ਬਣਨ ਦਿਆਂਗੇ। ਇਸ ਦੌਰਾਨ ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਜੇ ਕਨ੍ਹੱਈਆ ਕੁਮਾਰ ਵਿਰੁੱਧ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਹੁੰਦੇ। ਅੱਜ ਛੋਟੇ-ਛੋਟੇ ਬੱਚਿਆਂ ਅੰਦਰ ਜ਼ਹਿਰ ਭਰਿਆ ਜਾ ਰਿਹਾ ਹੈ।