ਪੱਛਮੀ ਬੰਗਾਲ 'ਚ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌਤ - ਭਿਆਨਕ ਹਾਦਸਾ
ਜਲਪਾਈਗੁੜੀ: ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਧੁਪਗੁੜੀ 'ਚ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆਂ ਗਿਆ ਹੈ। ਦੱਸ ਦਈਏ ਕਿ ਦੇਰ ਰਾਤ ਪੱਥਰਾਂ ਦੇ ਨਾਲ ਭਰੇ ਇੱਕ ਟਰੱਕ ਨੇ ਵੈਨ ਅਤੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਮੈਨਪੁਰੀ ਧੁਪਗੁੜੀ-ਬਾਉਂਡ ਨੈਸ਼ਨਲ ਹਾਈਵੇ 31 'ਤੇ ਹੋਇਆ।
Last Updated : Jan 20, 2021, 11:17 AM IST