ਅਸੀਂ ਤਾਂ ਤਰਿੰਗੇ 'ਤੇ ਜਾਨਾਂ ਦਿੰਦੇ ਹਾਂ, ਤੇ ਤੁਸੀਂ ਸਾਨੂੰ ਖਾਲਿਸਤਾਨ ਦੇ ਤਾਨੇ ਦਿੰਦੇ ਹੋ: ਔਜਲਾ - ਤਿੰਨ ਖੇਤੀ ਕਾਨੂੰਨ
ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ਉੱਤੇ ਬੀਤੀ ਰਾਤ ਨੂੰ ਚਰਚਾ ਹੋਈ। ਇਸ ਚਰਚਾ ਵਿੱਚ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਬੋਲੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਕੇਂਦਰ ਸਰਕਾਰ ਜੋ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਹੈ ਉਸ ਦੇ ਵਿਰੋਧ ਪੰਜਾਬ ਹਰਿਆਣਾ ਉੱਤਰ-ਪ੍ਰਦੇਸ਼ ਦੇ ਕਿਸਾਨ ਦਿੱਲੀ ਬਾਰਡਰਾਂ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਪ੍ਰਦਰਸ਼ਨ ਕਰਦਿਆਂ ਤਕਰੀਬਨ 2 ਮਹੀਨੇ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਐਮਐਸਪੀ ਉੱਤੇ ਕਾਨੂੰਨ ਬਣਾਉਣ ਚਾਹੀਦਾ ਹੈ ਤਾਂ ਜੋ ਕਿਸਾਨਾਂ ਨਾਲ ਵਪਾਰੀ ਧੱਕਾ ਨਾ ਕਰ ਸਕਣ।