ਕੋਰੋਨਾ ਦਾ ਖ਼ਤਰਾ: ਭਾਜਪਾ ਵੱਲੋਂ ਸੂਬਾ ਇਕਾਈਆਂ ਨੂੰ ਸਖ਼ਤ ਨਿਰਦੇਸ਼ - covid-19
ਨਵੀਂ ਦਿੱਲੀ: ਬੀਤੇ ਦਿਨੀਂ ਹੋਈ ਭਾਜਪਾ ਪਾਰਲੀਮੈਂਟਰੀ ਪਾਰਟੀ ਮੀਟਿੰਗ ਵਿੱਚ ਪੀਐਮ ਮੋਦੀ ਨੇ ਇੱਛਾ ਜ਼ਾਹਿਰ ਜ਼ਾਹਿਰ ਕੀਤੀ ਸੀ ਕਿ ਕੋਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਭਾਜਪਾ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਮਾਗਮ, ਇਕੱਠ, ਰੈਲੀ ਜਾਂ ਧਰਨਾ-ਪ੍ਰਦਰਸ਼ਨ ਨਾ ਕਰਵਾਇਆ ਜਾਵੇ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਸ 'ਤੇ ਫ਼ੈਸਲਾ ਲਿਆ ਗਿਆ ਹੈ। ਭਾਜਪਾ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਦੱਸਿਆ ਕਿ ਸਾਰੀਆਂ ਸੂਬਾ ਇਕਾਈਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਭਾਜਪਾ ਅਗਲੇ ਮਹੀਨੇ ਤੱਕ ਕਿਸੇ ਵੀ ਧਰਨੇ ਜਾਂ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਵੇਗੀ।