ਅਕਾਲੀ ਦਲ ਨੇ ਐਗਜਿਟ ਪੋਲ ਨੂੰ ਦੱਸਿਆ ਗਲਤ, ਕਿਹਾ- ਸਾਡੀ ਬਣੇਗੀ ਸਰਕਾਰ
ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ (Assembly Elections 2022 Elections) ਮੁਕੰਮਲ ਹੋਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ (Amritsar) ਪਹੁੰਚੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਿੱਥੇ ਉਨ੍ਹਾਂ ਨੇ ਆਪਣੀ ਜਿੱਤ ਲਈ ਅਰਦਾਸ ਕੀਤੀ, ਉੱਥੇ ਹੀ ਪੰਜਾਬ ਅੰਦਰ 2022 ਵਿੱਚ ਅਕਾਲੀ ਦਲ ਤੇ ਬਸਪਾ (Akali Dal and BSP) ਦੀ ਸਾਂਝੀ ਸਰਕਾਰ ਬਣਾਉਣ ਦੇ ਲਈ ਵੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਚੈਨਲਾਂ ਵੱਲੋਂ ਕੀਤੇ ਸਰਵੇ ਨੂੰ ਗਲਤ ਕਰਾਰ ਦਿੱਤਾ, ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਵਜ਼ੂਦ (No existence of Aam Aadmi Party and Congress) ਨਹੀਂ ਹੈ, ਜੇਕਰ ਕਿਸੇ ਪਾਰਟੀ ਨੂੰ ਪੰਜਾਬੀ ਪਿਆਰ ਕਰਦੇ ਹਨ, ਉਹ ਅਕਾਲੀ ਦਲ ਹੈ।
Last Updated : Feb 3, 2023, 8:19 PM IST