ਸ਼ਮਰਸਾਰ ! 1 ਹਜ਼ਾਰ ਰੁਪਏ 'ਚ ਔਰਤਾਂ ਨੇ ਕਰਵਾਇਆ 14 ਸਾਲਾਂ ਬੱਚੀ ਨਾਲ ਜਬਰ-ਜਨਾਹ
ਅੰਮ੍ਰਿਤਸਰ: ਥਾਣਾ ਬਿਆਸ ਅਧੀਨ ਪੈਂਦੇ ਇੱਕ ਪਿੰਡ ਦੀ ਨਬਾਲਿਗ ਲੜਕੀ ਨਾਲ ਜਬਰ ਜਨਾਹ (Rape of a minor girl) ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮੌਕੇ ਡੀ.ਐੱਸ.ਪੀ. ਹਰਕ੍ਰਿਸ਼ਨ ਸਿੰਘ (DSP Harkrishan Singh) ਨੇ ਦੱਸਿਆ ਕਿ 12 ਮਾਰਚ ਨੂੰ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ, ਕਿ ਇੱਕ ਸਾਢੇ 14 ਸਾਲਾਂ ਦੀ ਨਬਾਲਿਗ ਲੜਕੀ (14 year old minor girl) ਨੂੰ ਉਸ ਦੇ ਪਿੰਡ ਦੀਆਂ ਹੀ 2 ਕਥਿਤ ਔਰਤਾਂ ਅਨੂ ਅਤੇ ਜਸਬੀਰ ਵਰਗਲਾ ਕੇ ਲੈ ਗਈਆਂ ਸਨ ਅਤੇ ਉਨ੍ਹਾਂ ਇਸ ਲੜਕੀ ਨੂੰ 1000 ਰੁਪਏ ਬਦਲੇ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਹਵਾਲੇ ਕਰ ਦਿੱਤਾ ਸੀ।
Last Updated : Feb 3, 2023, 8:19 PM IST