ਹੈਦਰਾਬਾਦ: ਕਈ ਲੋਕ ਰਾਤ ਨੂੰ ਨੀਂਦ 'ਚ ਬੋਲਣ ਲੱਗਦੇ ਹਨ। ਇਹ ਇੱਕ ਬਿਮਾਰੀ ਹੋ ਸਕਦੀ ਹੈ। ਇਹ ਬਿਮਾਰੀ ਸਰੀਰਕ ਹੀ ਨਹੀਂ ਸਗੋ ਮਾਨਸਿਕ ਬਿਮਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਨੀਂਦ 'ਚ ਬੋਲਣ ਦੀ ਬਿਮਾਰੀ ਕਈ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਨੀਂਦ 'ਚ ਬੋਲਣ ਦੀ ਬਿਮਾਰੀ ਕੀ ਹੈ?:ਨੀਂਦ 'ਚ ਬੋਲਣਾ ਇੱਕ ਬਿਮਾਰੀ ਹੈ ਅਤੇ ਇਸਨੂੰ ਪੈਰੋਸੋਮਨੀਆ ਕਹਿੰਦੇ ਹਨ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਅਸੀ ਸੌਦੇ ਤਾਂ ਹਾਂ, ਪਰ ਦਿਮਾਗ ਅਤੇ ਸਰੀਰ ਦਾ ਬੈਲੇਂਸ ਨਹੀਂ ਰਹਿੰਦਾ। ਅਜਿਹੇ 'ਚ ਵਿਅਕਤੀ 30 ਸਕਿੰਟ ਲਈ ਬੋਲਦਾ ਹੈ ਅਤੇ ਫਿਰ ਸੌ ਜਾਂਦਾ ਹੈ। ਫਿਰ ਬੋਲਦਾ ਹੈ ਅਤੇ ਫਿਰ ਸੌ ਜਾਂਦਾ ਹੈ। ਇਸ ਨਾਲ ਹੋਰਨਾਂ ਵਿਅਕਤੀਆਂ ਨੂੰ ਲੱਗ ਸਕਦਾ ਹੈ ਕਿ ਤੁਸੀਂ ਸਪਨਾ ਦੇਖ ਰਹੇ ਹੋ, ਪਰ ਅਜਿਹਾ ਨਹੀਂ ਹੁੰਦਾ। ਸਾਇੰਸ 'ਚ ਇਸ ਸਥਿਤੀ ਨੂੰ ਗੰਭੀਰ ਸਥਿਤੀ ਮੰਨਿਆ ਜਾਂਦਾ ਹੈ।