ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਸਾਰਾ ਦਿਨ ਆਫ਼ਿਸ, ਗਲਤ ਖਾਣਾ-ਪੀਣਾ ਅਤੇ ਗਲਤ ਰੁਟੀਨ ਦੇ ਚਲਦਿਆਂ ਸਾਡਾ ਧਿਆਨ ਭਟਕਦਾ ਰਹਿੰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ। ਕੰਮ ਕੁਝ ਹੋਰ ਹੁੰਦਾ ਹੈ ਅਤੇ ਸਾਡਾ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ। ਪੜਾਈ ਕਰਨ ਵਾਲਿਆਂ ਤੋਂ ਲੈ ਕੇ ਕੰਮ ਕਰਨ ਵਾਲਿਆਂ ਤੱਕ ਹਰ ਕੋਈ ਇਸ ਸਮੱਸਿਆਂ ਦਾ ਸ਼ਿਕਾਰ ਹੁੰਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਅਤੇ ਕੰਮ ਕਰਦੇ ਸਮੇਂ ਤੁਹਾਡਾ ਵੀ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ, ਤਾਂ ਤੁਸੀਂ ਕੁਝ ਟਿਪਸ ਨੂੰ ਅਪਣਾ ਕੇ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਕੰਮ ਕਰਦੇ ਸਮੇਂ ਧਿਆਨ ਭਟਕਣ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
1 ਦਿਨ ਪਹਿਲਾ ਕੰਮ ਦੀਆਂ ਯੋਜਨਾਵਾਂ ਤਿਆਰ ਕਰੋ:ਕੰਮ ਕਰਦੇ ਸਮੇਂ ਧਿਆਨ ਭਟਕਣ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਕੰਮ ਨੂੰ ਕਰਨ ਤੋਂ 1 ਦਿਨ ਪਹਿਲਾ ਹੀ ਸਾਰੀਆਂ ਯੋਜਨਾਵਾਂ ਤਿਆਰ ਕਰ ਲਓ। ਤਾਂਕਿ ਇਹ ਸੋਚਦੇ ਹੋਏ ਤੁਹਾਡਾ ਪੂਰਾ ਦਿਨ ਨਾ ਲੰਘ ਜਾਵੇ ਕਿ ਕੰਮ ਨੂੰ ਕਿਵੇਂ ਕਰਨਾ ਹੈ।
ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰੀ: ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣੀ ਵੀ ਜ਼ਰੂਰੀ ਹੈ। ਕਈ ਵਾਰ ਸੋਸ਼ਲ ਮੀਡੀਆ ਸਕ੍ਰੋਲ ਕਰਨ ਨਾਲ ਤੁਹਾਡਾ ਧਿਆਨ ਭਟਕ ਜਾਂਦਾ ਹੈ ਅਤੇ ਤੁਸੀਂ ਕੰਮ 'ਤੇ ਧਿਆਨ ਨਹੀਂ ਦੇ ਪਾਉਦੇ। ਇਮੇਲ ਚੈੱਕ ਕਰਨਾ, ਫੋਨ ਕਾਲ ਕਰਨ ਜਾਂ ਸੋਸ਼ਲ ਮੀਡੀਆ ਫੀਡ ਪੜ੍ਹਨ ਤੋਂ ਪਹਿਲਾ ਆਪਣੇ ਕੰਮਾਂ ਨੂੰ ਖਤਮ ਕਰਨ ਦਾ ਟੀਚਾ ਰੱਖੋ। ਅਜਿਹਾ ਕਰਨ ਨਾਲ ਤੁਹਾਡਾ ਕੰਮ ਆਸਾਨੀ ਨਾਲ ਪੂਰਾ ਹੋ ਜਾਵੇਗਾ।