ਪੰਜਾਬ

punjab

ETV Bharat / sukhibhava

ਇਹ ਯੋਗ ਆਸਨ ਦਵਾਉਣਗੇ ਤੁਹਾਨੂੰ ਢਿੱਡ ਫੁੱਲਣ ਤੇ ਐਸਿਡਿਟੀ ਤੋਂ ਰਾਹਤ

ਸਾਡੀ ਸਿਹਤ ਅਤੇ ਤੰਦਰੁਸਤੀ ਲਈ ਯੋਗ ਇੱਕ ਬਿਹਤਰ ਵਿਕਲਪ ਹੈ। ਗ਼ਲਤ ਖਾਣ ਪੀਣ ਦੀਆਂ ਆਦਤਾਂ ਤੇ ਜੰਕ ਫੂਡ ਸਾਡੇ ਢਿੱਡ ਵਿੱਚ ਐਸਿਡਿਟੀ ਤੇ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ, ਜੋ ਢਿੱਡ ਵਿੱਚ ਐਸਿਡ ਦਾ ਵਧੇਰੇ ਉਤਪਾਦਨ ਹੋਣ ਕਾਰਨ ਹੁੰਦਾ ਹੈ। ਇਹ ਢਿੱਡ ਅੰਦਰ ਜਲਨ,ਦਰਦ, ਕਬਜ਼ ਵਰਗੀਆਂ ਸਮੱਸਿਆਵਾਂ ਵੀ ਦਰਸਾਉਂਦਾ ਹੈ। ਆਓ, ਇਨ੍ਹਾਂ ਚਾਰ ਆਸਾਨ ਯੋਗ ਆਸਨਾਂ ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ।

ਯੋਗ ਆਸਨ ਦਵਾਉਣਗੇ ਤੁਹਾਨੂੰ  ਢਿੱਡ ਫੁੱਲਣ ਤੇ ਐਸਿਡਿਟੀ ਤੋਂ ਰਾਹਤ
ਯੋਗ ਆਸਨ ਦਵਾਉਣਗੇ ਤੁਹਾਨੂੰ ਢਿੱਡ ਫੁੱਲਣ ਤੇ ਐਸਿਡਿਟੀ ਤੋਂ ਰਾਹਤ

By

Published : Mar 18, 2021, 2:28 PM IST

ਹੈਦਰਾਬਾਦ : ਪ੍ਰੋਸੈਸਡ, ਤੇਲਯੁਕਤ ਅਤੇ ਜੰਕ ਫੂਡ, ਐਸਿਡਿਟੀ, ਢਿੱਡ ਫੁੱਲਣ ਅਤੇ ਗੈਸ ਦਾ ਕਾਰਨ ਬਣਦੇ ਹਨ। ਇਹ ਹਾਈਡ੍ਰੋਕਲੋਰਿਕ ਗਲੈਂਡਜ਼ ਰਾਹੀਂ ਢਿੱਡ 'ਚ ਵਧੇਰੇ ਐਸਿਡ ਪੈਦਾ ਕਰਦੇ ਹਨ। ਇਸ ਐਸਿਡ ਦੇ ਜ਼ਿਆਦਾ ਹੋਣ ਕਾਰਨ ਢਿੱਡ 'ਚ ਜਲਨ, ਦਰਦ, ਕਬਜ਼ ਅਤੇ ਭੁੱਖ ਦੀ ਕਮੀ ਵਰਗੇ ਲੱਛਣ ਹੁੰਦੇ ਹਨ।

ਰੋਜ਼ਾਨਾ ਯੋਗ ਦਾ ਅਭਿਆਸ ਕਰਨ ਨਾਲ ਤੁਸੀਂ ਚੰਗੀ ਸਿਹਤ, ਲੰਬੀ ਉਮਰ, ਤੰਦਰੁਸਤੀ ਨੂੰ ਉਤਸ਼ਾਹਤ ਕਰਦੇ ਹੋ, ਸਟੈਮੀਨਾ ਵਧਾਉਂਦੇ ਹੋ ਅਤੇ ਨਾਲ ਹੀ ਇਮਿਊਨਿਟੀ ਨੂੰ ਵਧਾਉਂਦੇ ਹੋ। ਇਸ ਦੇ ਲਈ ਗ੍ਰੈਂਡ ਮਾਸਟਰ ਅਕਸ਼ਰ ਨੇ ਚਾਰ ਸਧਾਰਣ ਯੋਗ ਆਸਨ ਸਾਂਝੇ ਕੀਤੇ ਹਨ, ਜੋ ਕਿ ਢਿੱਲ ਫੁੱਲਣ ਅਤੇ ਹਾਜ਼ਮੇ ਨੂੰ ਵਧਾਉਣ ਵਰਗੀਆਂ ਸਮੱਸਿਆਵਾਂ 'ਤੇ ਕਾਬੂ ਪਾਉਣ 'ਚ ਮਦਦ ਕਰ ਸਕਦੇ ਹਨ।

ਵਜਰਾਆਸਨ

ਵਜਰਾਆਸਨ
  • ਇਹ ਖਾਣਾ ਖਾਣ ਮਗਰੋਂ ਕੀਤਾ ਜਾਣ ਵਾਲਾ ਇੱਕ ਮੁਦਰਾ ਹੈ, ਜਿਸ ਨਾਲ ਭਰੇ ਹੋਏ ਢਿੱਡ ਦੌਰਾਨ ਵੀ ਕੀਤਾ ਜਾ ਸਕਦਾ ਹੈ।
  • ਹੌਲੀ-ਹੌਲੀ ਸਾਂਹ ਅੰਦਰ-ਬਾਹਰ ਲੈਂਦੇ ਹੋਏ ਸਮਸਥਿਤੀ ਮੁਦਰਾ ਵਿੱਚ ਖੜੇ ਹੋ ਜਾਵੋ।
  • ਤੁਸੀਂ ਆਪਣੀਆਂ ਅੱਖਾਂ ਨੂੰ ਵੀ ਬੰਦ ਰੱਖ ਸਕਦੇ ਹੋ।
  • ਹੌਲੀ-ਹੌਲੀ ਆਪਣੀਆਂ ਬਾਹਾਂ ਨੂੰ ਅੱਗੇ ਵੱਲ ਸਿੱਧਾ ਕਰੋ।
  • ਹੌਲੀ ਹੌਲੀ ਆਪਣੀਆਂ ਅੱਖਾਂ ਖੋਲ੍ਹੋ ਅਤੇ ਆਪਣੇ ਗੋਡਿਆਂ 'ਤੇ ਬੈਠ ਜਾਓ।
  • ਬਾਹਰ ਦੀਆਂ ਉਂਗਲੀਆਂ ਨੂੰ ਮੋੜਨ ਲਈ ਅੱਡੀ ਦੇ ਭਾਰ ਬੈਠੋ।
  • ਆਪਣੇ ਅੱਡੀਆਂ ਨੇੜੇ ਰੱਖੋ।
  • ਆਪਣੇ ਹਥੇਲੀਆਂ ਨੂੰ ਆਪਣੇ ਗੋਡਿਆਂ ਦੇ ਉੱਪਰ ਰੱਖੋ।
  • ਆਪਣੀ ਰੀੜ੍ਹ ਨੂੰ ਸਿੱਧਾ ਰੱਖੋ ਅਤੇ ਅੱਗੇ ਵੇਖੋ।
  • ਇਸ ਆਸਣ ਨੂੰ ਕੁੱਝ ਦੇਰ ਲਈ ਬਰਕਰਾਰ ਰੱਖੋ।

ਮਲਾਸਨ

ਮਲਾਸਨ
  • ਹੋਮਿਓਸਟੈਟਿਕ ਆਸਣ ਨਾਲ, ਆਪਣੇ ਗੋਡਿਆਂ ਨੂੰ ਮੋੜੋ ਅਤੇ ਆਪਣੇ ਢਿੱਡ ਨੂੰ ਹੇਠਾਂ ਲਿਆਓ।
  • ਤੁਸੀਂ ਸਕੁਐਟ ਮੁਦਰਾ ਵਿੱਚ ਆਉਂਦੇ ਹੋ।
  • ਆਪਣੇ ਪੈਰ ਫਰਸ਼ ਤੇ ਟਿੱਕਾ ਕੇ ਗੋਡਿਆਂ 'ਤੇ ਰੱਖੋ।
  • ਆਪਣੀਆਂ ਬਾਹਾਂ ਅੱਗੇ ਗੋਡਿਆਂ ਵੱਲ ਮੋੜੋ।
  • ਰੀੜ੍ਹ ਦੀ ਹੱਢੀ ਨੂੰ ਸਿੱਧਾ ਰੱਖੋ।

ਇੱਕ ਪਦ ਵਧਾ ਮਲਾਸਨ

ਇੱਕ ਪਦ ਵਧਾ ਮਲਾਸਨ
  • ਹੋਮੀਓਸਟੈਟਿਕ ਆਸਣ ਨਾਲ, ਆਪਣੇ ਗੋਡਿਆਂ ਨੂੰ ਮੋੜੋ ਅਤੇ ਆਪਣੇ ਢਿੱਡ ਨੂੰ ਹੇਠਾਂ ਕਰੋ।
  • ਤੁਸੀਂ ਸਕੁਐਟ ਮੁਦਰਾ ਵਿੱਚ ਆਉਂਦੇ ਹੋ।
  • ਆਪਣੇ ਪੈਰ ਫਰਸ਼ ਤੇ ਰੱਖੋ ਅਤੇ ਗੋਡਿਆਂ ਨੂੰ ਬਰਾਬਰ ਦੂਰੀ 'ਤੇ ਰੱਖੋ।
  • ਆਪਣੇ ਸੱਜੇ ਹੱਥ ਨੂੰ ਉੱਪਰ ਚੁੱਕੋ ਅਤੇ ਆਪਣੇ ਸੱਜੇ ਗੋਡੇ ਦੇ ਦੁਆਲੇ ਬਾਹਰੋਂ ਲਪੇਟੋ।
  • ਆਪਣੇ ਖੱਬੇ ਹੱਥ ਨਾਲ ਆਪਣੇ ਸੱਜੇ ਹੱਥ ਨੂੰ ਪਿੱਛੇ ਛੱਡੋ।
  • ਜਿੰਨਾ ਸੰਭਵ ਹੋ ਸਕੇ ਆਪਣੀ ਰੀੜ੍ਹ ਨੂੰ ਸਿੱਧਾ ਕਰਦੇ ਹੋਏ ਅੱਗੇ ਵੇਖੋ।
  • ਇਹ ਪ੍ਰਕੀਰਿਆ ਦੂਜੇ ਪਾਸੇ ਦੁਹਰਾਓ।

ਦੰਡਆਸਨ

ਦੰਡਆਸਨ
  • ਆਪਣੇ ਪੈਰਾਂ ਨੂੰ ਸਿੱਧਾ ਕਰਕੇ ਬੈਠੋ।
  • ਆਪਣੇ ਪੈਰਾਂ ਦੀਆਂ ਉਗਲੀਆਂ ਨੂੰ ਇੱਕ ਲਚੀਲੀ ਸਥਿਤ ਵਿੱਚ ਰੱਖਦੇ ਹੋਏ ਕਾਰਜਸ਼ੀਲ ਕਰੋ।
  • ਆਪਣੀ ਪਿੱਠ ਸਿੱਧੀ ਰੱਖੋ।
  • ਦੋਹਾਂ ਬਾਹਾਂ ਨੂੰ ਜ਼ਮੀਨ ਉੱਤੇ ਬਰਾਬਰੀ ਨਾਲ ਰੱਖਦੇ ਹੋਏ ਫੈਲਾਓ।

ਯੋਗ ਮਾਹਰ ਕਹਿੰਦੇ ਨੇ, ' ਯੋਗ ਆਸਨ ਤੁਹਾਡੇ ਸਰੀਰ ਨੂੰ ਜ਼ਹਿਰਾਂ ਤੋਂ ਮੁਕਤ ਰੱਖਣ ਤੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਅੰਦਰੂਨੀ ਅੰਗਾਂ ਦੇ ਕੰਮ ਨੂੰ ਅਨੁਕੂਲ ਬਣਾਉਣ ਲਈ ਤਿਆਰ ਕੀਤੇ ਗਏ ਹਨ। ਤੁਹਾਡੀ ਪਾਚਨ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਯੋਗ ਵੀ ਇੱਕ ਵਧੀਆ ਢੰਗ ਹੋ ਸਕਦਾ ਹੈ, ਕਿਉਂਕਿ ਯੋਗਾ ਅਭਿਆਸ ਤਣਾਅ ਨੂੰ ਦੂਰ ਰੱਖਦਾ ਹੈ।'

ABOUT THE AUTHOR

...view details