ਹੈਦਰਾਬਾਦ:ਕਈ ਲੋਕਾਂ ਨੂੰ ਭੋਜਨ ਖਾਣ ਤੋਂ ਤਰੁੰਤ ਬਾਅਦ ਨੀਂਦ ਆਉਣ ਲੱਗਦੀ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਹ ਸਮੱਸਿਆਂ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ, ਜਿਨ੍ਹਾਂ ਦੀ ਸਰੀਰਕ ਐਕਟੀਵਿਟੀ ਜ਼ੀਰੋ ਹੁੰਦੀ ਹੈ। ਇਸ ਕਾਰਨ ਸਰੀਰ ਦੇ ਅੰਗਾਂ 'ਤੇ ਅਸਰ ਪੈਂਦਾ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵੱਲ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ।
ਭੋਜਨ ਖਾਂਦੇ ਸਮੇਂ ਤਰੁੰਤ ਨੀਂਦ ਆਉਣ ਦੇ ਪਿੱਛੇ ਕਾਰਨ:
ਪਾਚਨ ਹੌਲੀ: ਪਾਚਨ ਹੌਲੀ ਹੋਣ ਕਰਕੇ ਵੀ ਭੋਜਨ ਖਾਣ ਤੋਂ ਬਾਅਦ ਨੀਂਦ ਆਉਣ ਲੱਗਦੀ ਹੈ। ਪਾਚਨ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ 'ਚ ਫਾਈਬਰ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਸਵੇਰ ਦੀ ਸ਼ੁਰੂਆਤ ਤਾਜ਼ੇ ਫਲਾਂ ਅਤੇ ਜੂਸ ਨਾਲ ਕਰੋ। ਇਸ ਨਾਲ ਪਾਚਨ ਸਹੀ ਰਹੇਗਾ ਅਤੇ ਭੋਜਨ ਖਾਣ ਤੋਂ ਤਰੁੰਤ ਬਾਅਦ ਨੀਦ ਆਉਣ ਦੀ ਸਮੱਸਿਆਂ ਵੀ ਖਤਮ ਹੋ ਜਾਵੇਗੀ। ਭੋਜਨ 'ਚ ਤੇਲ ਅਤੇ ਮੈਦੇ ਨਾਲ ਬਣੀਆਂ ਚੀਜ਼ਾਂ ਨਾ ਖਾਓ। ਸਿਹਤਮੰਦ ਭੋਜਨ ਖਾਣ ਤੋਂ ਬਾਅਦ ਸੈਰ ਜ਼ਰੂਰ ਕਰੋ।
ਸਿਹਤ ਲਈ ਗਲਤ ਖੁਰਾਕ: ਸਵੇਰੇ ਭੋਜਨ 'ਚ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਨੀਂਦ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਜ਼ਿਆਦਾ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣ ਤੋਂ ਪਰਹੇਜ਼ ਕਰੋ। ਪ੍ਰੋਟੀਨ ਭਰਪੂਰ ਭੋਜਨ ਖਾਣ ਨਾਲ ਸਰੀਰ ਆਰਾਮ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਨੀਂਦ ਆਉਣ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ।
ਨੀਂਦ ਪੂਰੀ ਨਾ ਹੋਣ ਕਰਕੇ:ਜੇਕਰ ਤੁਹਾਡੀ ਰਾਤ ਨੂੰ ਨੀਂਦ ਪੂਰੀ ਨਹੀਂ ਹੋ ਰਹੀ, ਤਾਂ ਭੋਜਨ ਖਾਣ ਤੋਂ ਤਰੁੰਤ ਬਾਅਦ ਤੁਹਾਨੂੰ ਨੀਂਦ ਆਉਣ ਦੀ ਸਮੱਸਿਆਂ ਹੋ ਸਕਦੀ ਹੈ। ਵਧੀਆ ਨੀਂਦ ਲਈ ਸਰੀਰਕ ਕਸਰਤ ਕਰੋ। ਇਸ ਨਾਲ ਨੀਂਦ ਅਤੇ ਪਾਚਨ ਵੀ ਸਹੀ ਰਹਿੰਦਾ ਹੈ।