ਹੈਦਰਾਬਾਦ: ਆਯੁਰਵੇਦ ਵਿੱਚ ਅਜਿਹੀਆਂ ਕਈ ਜੜੀ-ਬੂਟੀਆਂ ਮੌਜ਼ੂਦ ਹਨ, ਜੋ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹਨ। ਕਣਕ ਦੇ ਪੱਤੇ ਇਨ੍ਹਾਂ ਜੜੀ-ਬੂਟੀਆਂ 'ਚੋ ਇੱਕ ਹਨ। ਇਸਨੂੰ ਖੁਰਾਕ 'ਚ ਸ਼ਾਮਲ ਕਰਨ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲਦੇ ਹਨ। ਕਈ ਲੋਕ ਇਸਨੂੰ ਜੂਸ ਦੇ ਰੂਪ 'ਚ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ। ਕਣਕ ਦੇ ਪੱਤਿਆਂ ਦੇ ਜੂਸ ਵਿੱਚ ਵਿਟਾਮਿਨ, ਕੈਲਸ਼ੀਅਮ, ਆਈਰਨ, ਮੈਗਨੀਸ਼ੀਅਮ, ਸੋਡੀਅਮ ਸਮੇਤ ਕਈ ਪ੍ਰਕਾਰ ਦੇ ਅਮੀਨੋ ਐਸਿਡ ਪਾਏ ਜਾਂਦੇ ਹਨ।
ਕਣਕ ਦੇ ਪੱਤਿਆਂ ਦਾ ਜੂਸ ਪੀਣ ਨਾਲ ਮਿਲਣਗੇ ਸਿਹਤ ਨੂੰ ਫਾਇਦੇ:
ਜਖਮ ਭਰਨ 'ਚ ਮਦਦਗਾਰ: ਕਣਕ ਦੇ ਪੱਤਿਆਂ ਦੇ ਜੂਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਜਿਸ ਨਾਲ ਇਲਾਜ ਆਸਾਨੀ ਨਾਲ ਹੋ ਜਾਂਦਾ ਹੈ ਅਤੇ ਗੰਧ ਨੂੰ ਵੀ ਘਟ ਕੀਤਾ ਜਾ ਸਕਦਾ ਹੈ। ਇਸ ਵਿੱਚ ਮੌਜ਼ੂਦ ਕਲੋਰੋਫਿਲਿਨ ਵਿੱਚ ਬੈਕਟੀਰੀਓਸਟੈਟਿਕ ਗੁਣ ਹੁੰਦੇ ਹਨ, ਜੋ ਜਖਮਾਂ ਨੂੰ ਭਰਨ 'ਚ ਮਦਦ ਕਰਦੇ ਹਨ ਅਤੇ ਖੂਨ ਦੇ ਉਤਪਾਦਨ ਨੂੰ ਵਧਾਉਦੇ ਹਨ।
ਜਿਗਰ ਲਈ ਫਾਇਦੇਮੰਦ: ਇੱਕ ਸਿਹਤਮੰਦ ਅਤੇ ਲੰਬਾ ਜੀਵਨ ਜਿਊਣ ਲਈ ਜਿਗਰ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਅਜਿਹੇ ਵਿੱਚ ਕਣਕ ਦੇ ਪੱਤਿਆਂ ਦੇ ਜੂਸ ਵਿੱਚ ਮੌਜ਼ੂਦ ਕੋਲੀਨ ਅਤੇ ਉੱਚ ਖਣਿਜ ਪਦਾਰਥ ਜਿਗਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦੇ ਹਨ।