ਹੈਦਰਾਬਾਦ: ਅੱਜ ਦੇ ਸਮੇਂ 'ਚ ਸ਼ੂਗਰ ਦੀ ਸਮੱਸਿਆਂ ਆਮ ਹੋ ਗਈ ਹੈ। ਇਹ ਇੱਕ ਖਤਰਨਾਕ ਬਿਮਾਰੀ ਹੈ, ਜਿਸਦਾ ਕੋਈ ਇਲਾਜ ਨਹੀਂ ਹੁੰਦਾ ਹੈ। ਇਸ ਸਮੱਸਿਆਂ ਨੂੰ ਕੰਟਰੋਲ 'ਚ ਰੱਖਣ ਲਈ ਖੁਰਾਕ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਆਪਣੀ ਖੁਰਾਕ ਅਤੇ ਆਦਤਾਂ 'ਚ ਬਦਲਾਅ ਕਰਕੇ ਤੁਸੀਂ ਇਸ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਘਟ ਕਰ ਸਕਦੇ ਹੋ।
ਸ਼ੂਗਰ ਦੇ ਮਰੀਜ਼ ਇਨ੍ਹਾਂ ਡ੍ਰਿੰਕਸ ਤੋਂ ਬਣਾ ਲੈਣ ਦੂਰੀ:
ਫਲਾਂ ਦਾ ਰਸ: ਸ਼ੂਗਰ ਦੇ ਮਰੀਜ਼ਾਂ ਨੂੰ ਫਲਾਂ ਦੇ ਰਸ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਫਲਾਂ ਦੇ ਰਸ 'ਚ ਖੰਡ ਨਾ ਹੋਣ ਦੇ ਬਾਵਜੂਦ ਵੀ ਇਸ ਨਾਲ ਬਲੱਡ ਸ਼ੂਗਰ ਦੇ ਵਧਣ ਦਾ ਖਤਰਾ ਰਹਿੰਦਾ ਹੈ। ਕਿਉਕਿ ਇਨ੍ਹਾਂ ਜੂਸਾਂ 'ਚ ਜ਼ਿਆਦਾ ਕੁਦਰਤੀ ਸ਼ੂਗਰ ਹੁੰਦੀ ਹੈ। ਫਲਾਂ ਦੇ ਜੂਸ ਨੂੰ ਕੱਢਣ ਨਾਲ ਇਸਦਾ ਫਾਈਬਰ ਵੀ ਨਿਕਲ ਜਾਂਦਾ ਹੈ। ਜਿਸ ਕਾਰਨ ਫਲਾਂ ਦਾ ਜੂਸ ਪੀਣ ਨਾਲ ਸ਼ੂਗਰ ਵਧ ਸਕਦੀ ਹੈ।