ਨਿਰਸੰਦੇਹ ਜਣੇਪਾ ਜੀਵਨ ਬਦਲਣ ਵਾਲਾ ਅਨੁਭਵ ਹੈ, ਪਰ ਬੱਚੇ ਦਾ ਜਨਮ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ। ਜਿਵੇਂ ਹੀ ਕਿਸੇ ਮਹਿਲਾ ਨੂੰ ਜਾਣਕਾਰੀ ਮਿਲਦੀ ਹੈ ਕਿ ਉਹ ਗਰਭਵਤੀ ਹੈ, ਤਾਂ ਉਸ ਦਾ ਤੇ ਉਸਦੇ ਆਲੇ ਦੁਆਲੇ ਦੇ ਲੋਕਾਂ ਦਾ ਸਾਰਾ ਧਿਆਨ ਇਸ ਗੱਲ ਤੇ ਕੇਂਦਰਤ ਹੋ ਜਾਂਦਾ ਹੈ ਕਿ ਮਹਿਲਾ ਤੇ ਗਰਭ 'ਚ ਪੱਲ ਰਹੇ ਬੱਚੇ ਦੀ ਦੇਖਭਾਲ ਕਿਵੇਂ ਕੀਤੀ ਜਾਵੇ। ਅਜਿਹੀ ਸਥਿਤੀ ਵਿੱਚ, ਗਰਭਵਤੀ ਮਹਿਲਾ ਦਾ ਸਿਹਤਮੰਦ ਹੋਣਾ ਸਭ ਤੋਂ ਜ਼ਰੂਰੀ ਹੈ, ਜਿਸ ਵਿੱਚ ਸੰਤੁਲਿਤ ਖੁਰਾਕ, ਚੰਗੀਆਂ ਆਦਤਾਂ ਤੇ ਖੁਸ਼ ਰਹਿਣ ਵਰਗੀਆਂ ਆਦਤਾਂ ਬੇਹਦ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਅਜਿਹੇ 'ਚ ਨਾਂ ਮਹਿਜ਼ ਘਰ ਦੇ ਵੱਡੇ ਤੇ ਬਜ਼ੁਰਗ ਅਤੇ ਆਯੂਰਵੈਦਿਕ ਮਾਹਰ ਵੀ ਨਿਰਧਾਰਤ ਮਾਤਰਾ 'ਚ ਗਰਭ ਅਵਸਥਾ ਦੌਰਾਨ ਮਹਿਲਾਵਾਂ ਨੂੰ ਕੇਸਰ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਦਰਅਸਲ ਕੇਸਰ ਨੂੰ ਖ਼ਾਸ ਮਸਾਲਿਆਂ ਦੀ ਕਿਸਮਾਂ ਵਿੱਚ ਗਿਣਿਆ ਜਾਂਦਾ ਹੈ।
ਕੇਸਰ ਨੂੰ ਕ੍ਰੋਕਸ ਸੈਟੀਵਸ ਦੇ ਫੁੱਲਾਂ ਤੋਂ ਲਿਆ ਜਾਂਦਾ ਹੈ, ਇਸ ਦੀ ਵਰਤੋਂ ਕਈ ਪਕਵਾਨਾਂ ਦੇ ਨਾਲ -ਨਾਲ ਆਯੁਰਵੈਦਿਕ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਇਸ ਦੇ ਬਹੁਤ ਸਾਰੇ ਸਿਹਤ ਲਾਭ ਹਨ। ਗਰਭ ਅਵਸਥਾ ਦੌਰਾਨ ਕੇਸਰ ਕਿਵੇਂ ਲਾਭਦਾਇਕ ਹੋ ਸਕਦਾ ਹੈ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਣੀ ਚਾਹੀਦੀ ਹੈ, ਇਸ ਬਾਰੇ “ਰਸਾਇਣਮ” ਦੇ ਸੰਸਥਾਪਕ ਤੇ ਸੀਈਓ ਆਯੂਸ਼ ਅਗਰਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਗਰਭ ਅਵਸਥਾ ਦੌਰਾਨ ਕੇਸਰ ਦੇ ਸੇਵਨ ਦੇ ਫਾਇਦੇ
- ਖੁਸ਼ਨੁਮਾ ਰੱਖਣ 'ਚ ਮਦਦਗਾਰ
ਗਰਭ ਅਵਸਥਾ ਦੇ ਨੌ ਮਹੀਨੀਆਂ ਦੌਰਾਨ ਮਹਿਲਾਵਾਂ ਦਾ ਮੂਡ ਸਵਿੰਗ ਇੱਕ ਆਮ ਸਮੱਸਿਆ ਹੈ। ਇਸ ਦੇ ਲਈ ਆਮ ਤੌਰ 'ਤੇ ਤੇਜ਼ੀ ਨਾਲ ਹਾਰਮੋਨਲ ਬਦਲਣ ਜਾਂ ਗਰਭ ਅਵਸਥਾ ਦੌਰਾਨ ਮਹਿਲਾਵਾਂ ਦੇ ਸਰੀਰ 'ਚ ਹੋ ਰਹੇ ਬਦਲਾਅ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਅਜਿਹੇ ਸਮੇਂ ਗਰਭਵਤੀ ਮਹਿਲਾ ਇੱਕ ਪੱਲ 'ਚ ਖੁਸ਼ੀ ਤੇ ਦੂਜੇ ਪੱਲ ਬੇਹਦ ਦੁਖੀ ਮਹਿਸੂਸ ਕਰਦੀ ਹੈ ਤੇ ਕਦੇ ਉਸ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਅਜਿਹੇ 'ਚ ਕੇਸਰ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਵਿੱਚ ਸੇਰੋਟੌਨਿਨ ਪੈਦਾ ਕਰਦਾ ਹੈ, ਜੋ ਤੁਹਾਡੇ ਮੂਡ ਨੂੰ ਨਿਯਮਤ ਕਰਨ ਤੇ ਤੁਹਾਡੇ ਸਰੀਰ ਵਿੱਚ ਖੂਨ ਦੇ ਬਹਾਵ ਨੂੰ ਵਧਾ ਕੇ ਭਾਵਨਾਤਮਕ ਉਤਰਾਅ -ਚੜ੍ਹਾਅ ਨੂੰ ਨਿਯੰਤਰਿਤ ਕਰਨ ਦੇ ਯੋਗ ਹੁੰਦਾ ਹੈ।
- ਚੰਗੀ ਨੀਂਦ ਦਿੰਦਾ ਹੈ
ਗਰਭ ਅਵਸਥਾ ਦੇ ਦੌਰਾਨ ਹੋਣ ਵਾਲੀਆਂ ਸਰੀਰਕ ਸਮੱਸਿਆਵਾਂ ਦੇ ਕਾਰਨ, ਮਹਿਲਾਵਾਂ ਦੀ ਨੀਂਦ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਕੇਸਰ ਵਾਲਾ ਦੁੱਧ ਪੀਣ ਨਾਲ ਚਿੰਤਾ ਨੂੰ ਸ਼ਾਂਤ ਕਰਨ ਦੇ ਨਾਲ ਨਾਲ ਮੂਡ ਵਿੱਚ ਸੁਧਾਰ ਹੋ ਸਕਦਾ ਹੈ, ਜੋ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ।
- ਸਰੀਰਕ ਬਦਲਾਅ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਰਾਹਤ