ਹੈਦਰਾਬਾਦ: ਜੇਕਰ ਤੁਹਾਡੀ ਵੀ ਸਾਰੀ ਰਾਤ ਪਾਸੇ ਬਦਲਦਿਆਂ ਲੰਘ ਜਾਂਦੀ ਹੈ ਅਤੇ ਨੀਂਦ ਨਹੀਂ ਆਉਂਦੀ, ਤਾਂ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇੱਕ ਟ੍ਰਿਕ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸਿਰਫ਼ 2 ਮਿੰਟਾਂ 'ਚ ਆਰਾਮ ਨਾਲ ਸੌਂ ਸਕੋਗੇ। ਕਿਹਾ ਜਾਂਦਾ ਹੈ ਕਿ ਅਮਰੀਕੀ ਫੌਜ ਇਸ ਸਲੀਪਿੰਗ ਹੈਕ ਦਾ ਪਾਲਣ ਕਰਦੇ ਹਨ। ਇਸ ਦਾ ਅਭਿਆਸ ਤੁਹਾਡੀ ਨੀਂਦ ਨੂੰ ਬਿਹਤਰ ਬਣਾ ਸਕਦਾ ਹੈ।
ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ 2 ਮਿੰਟ 'ਚ ਆ ਜਾਵੇਗੀ ਨੀਂਦ:
- ਜਦੋਂ ਵੀ ਤੁਸੀਂ ਸੌਂਦੇ ਹੋ, ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਸ਼ਾਂਤ ਕਰੋ ਅਤੇ ਆਪਣੇ ਆਪ ਨੂੰ ਆਰਾਮ ਦਿਓ।
- ਹੁਣ ਹੌਲੀ-ਹੌਲੀ ਆਪਣੇ ਸਰੀਰ ਦੇ ਹਰ ਹਿੱਸੇ ਨੂੰ ਬੰਦ ਕਰੋ।
- ਆਪਣੇ ਮੱਥੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿਓ।
- ਹੁਣ ਅੱਖਾਂ, ਗੱਲ੍ਹਾਂ ਅਤੇ ਜਬਾੜੇ ਨੂੰ ਆਰਾਮ ਦਿੰਦੇ ਹੋਏ ਸਾਹ 'ਤੇ ਧਿਆਨ ਦਿਓ।
- ਆਪਣੇ ਮੋਢੇ ਨੂੰ ਜਿੰਨਾ ਹੋ ਸਕੇ ਹੇਠਾਂ ਲੈ ਜਾਓ ਅਤੇ ਹੱਥ ਦੀਆਂ ਉਂਗਲਾਂ ਨੂੰ ਢਿੱਲਾ ਰੱਖੋ।
- ਡੂੰਘਾ ਸਾਹ ਲਓ ਅਤੇ ਛਾਤੀ, ਪੇਟ ਅਤੇ ਲੱਤਾਂ ਨੂੰ ਪੂਰੀ ਤਰ੍ਹਾਂ ਆਰਾਮਦਾਇਕ ਰੱਖੋ। ਅਜਿਹਾ ਕਰਦੇ ਸਮੇਂ ਮਨ ਵਿਚ ਤਣਾਅ ਨਾ ਰੱਖੋ।
- ਇਸ ਦੇ ਅਭਿਆਸ ਦੌਰਾਨ ਆਪਣੇ ਆਪ ਨੂੰ ਸਾਫ਼ ਪਾਣੀ ਦੀ ਸ਼ਾਂਤ ਝੀਲ ਵਿੱਚ ਜਾਂ ਇੱਕ ਹਨੇਰੇ ਕਮਰੇ ਵਿੱਚ ਇੱਕ ਮਖਮਲੀ ਝੂਲੇ 'ਤੇ ਪਏ ਹੋਣ ਦੀ ਕਲਪਨਾ ਕਰੋ।