ਸਪੇਨ ਵਿੱਚ ਮੱਛਰ ਤੋਂ ਪੈਦਾ ਹੋਣ ਵਾਲੇ ਵੈਸਟ ਨੀਲ ਵਾਇਰਸ ਦੇ ਕਾਰਨ ਇਸ ਸਾਲ ਦੀ ਪਹਿਲੀ ਮੌਤ ਹੋਈ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਨਿਉਜ਼ ਏਜੰਸੀ ਸਿਨਹੂਆ ਦੀ ਇੱਕ ਰਿਪੋਰਟ ਮੁਤਾਬਕ ਸਪੇਨਿਸ਼ ਟੀਵੀ ਨੈਟਵਰਕ ਤੇਲਸਿਨਕੋ ਨੇ ਸ਼ੁੱਕਰਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਕਿ ਲਾ ਪੁਯੇਬਲਾ ਡੇਲ ਰੀਓ ਸ਼ਹਿਰ ਦੇ 77 ਵਰ੍ਹੇ ਵਿਅਕਤੀ ਦੀ ਵੀਰਵਾਰ ਰਾਤ ਨੂੰ ਇਸ ਵਾਇਰਸ ਕਾਰਨ ਮੌਤ ਹੋ ਗਈ।
ਰਿਪੋਰਟ ਮੁਤਾਬਕ, ਮਰੀਜ਼ ਸ਼ਹਿਰ ਦੇ ਨਜ਼ਦੀਕ ਇੱਕ ਹਸਪਤਾਲ ਵਿੱਚ ਸਖ਼ਤ ਦੇਖਭਾਲ ਵਿੱਚ ਸੀ ਅਤੇ ਉਹ ਕਈ ਦਿਨਾਂ ਤੋਂ ਉੱਥੇ ਆਪਣਾ ਇਲਾਜ ਕਰਵਾ ਰਿਹਾ ਸੀ। ਐਲ ਪੈਸ ਅਖ਼ਬਾਰ ਮੁਤਾਬਕ ਦੇਸ਼ ਦੇ ਦੱਖਣੀ ਖੇਤਰ ਆਂਡਲੂਸੀਆ ਵਿੱਚ, ਸਭ ਤੋਂ ਜ਼ਿਆਦਾ ਵੈਸਟ ਨੀਲ ਦਾ ਪ੍ਰਕੋਪ ਦੇਖਿਆ ਗਿਆ ਹੈ। ਜਿੱਥੇ ਹੁਣ ਤੱਕ ਕੁੱਲ 35 ਵਿਅਕਤੀ ਸੰਕਰਮਿਤ ਹੋ ਚੁੱਕੇ ਹਨ। ਇਸ ਪ੍ਰਕੋਪ ਨਾਲ ਸੰਕਰਮਿਤ ਲੋਕਾਂ ਦੀ ਉਮਰ 60 ਹੈ, ਜਿਨ੍ਹਾਂ ਵਿਚੋਂ 71 ਪ੍ਰਤੀਸ਼ਤ ਮਰਦ ਹਨ।