ਹੈਦਰਾਬਾਦ: ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਪਾਰਟਨਰ ਨਾਲ ਗੱਲਬਾਤ ਕਰਨਾ ਜ਼ਰੂਰੀ ਹੁੰਦਾ ਹੈ। ਰਿਸ਼ਤੇ ਦੇ ਸ਼ਰੂਆਤੀ ਦਿਨਾਂ 'ਚ ਸਭ ਠੀਕ ਹੁੰਦਾ ਹੈ, ਪਰ ਜਿਵੇਂ-ਜਿਵੇਂ ਰਿਸ਼ਤਾ ਪੁਰਾਣਾ ਹੋ ਜਾਂਦਾ ਹੈ, ਗੱਲਬਾਤ ਘਟ ਹੋ ਜਾਂਦੀ ਹੈ ਅਤੇ ਲੜਾਈ ਵਧ ਜਾਂਦੀ ਹੈ। ਕਈ ਵਾਰ ਚੰਗੀ ਤਰ੍ਹਾਂ ਗੱਲਬਾਤ ਕਰਦੇ ਸਮੇਂ ਵੀ ਲੜਾਈ ਸ਼ੁਰੂ ਹੋ ਜਾਂਦੀ ਹੈ। ਇਸ ਪਿੱਛੇ ਕਈ ਕਾਰਨ ਜ਼ਿਮੇਵਾਰ ਹੋ ਸਕਦੇ ਹਨ, ਜਿਸ ਨਾਲ ਲੜਾਈ ਵਧ ਜਾਂਦੀ ਹੈ ਅਤੇ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।
ਇਨ੍ਹਾਂ ਕਾਰਨਾਂ ਕਰਕੇ ਵਧ ਸਕਦੀ ਹੈ ਲੜਾਈ:
ਹਰ ਗੱਲ 'ਚ ਦਖਲਅੰਦਾਜ਼ੀ ਕਰਨਾ: ਕਈ ਵਾਰ ਅਸੀ ਆਪਣੇ ਪਾਰਟਨਰ ਦੀ ਗੱਲ ਨੂੰ ਰੋਕ ਕੇ ਖੁਦ ਬੋਲਣ ਲੱਗਦੇ ਹਾਂ, ਪਰ ਆਪਣੇ ਪਾਰਟਨਰ ਦੀ ਕੋਈ ਗੱਲ ਨਹੀਂ ਸੁਣਦੇ, ਤਾਂ ਤੁਹਾਡੇ ਪਾਰਟਨਰ ਨੂੰ ਅਜਿਹਾ ਲੱਗ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਹਰ ਗੱਲ 'ਚ ਦਖਲਅੰਦਾਜ਼ੀ ਕਰ ਰਹੇ ਹੋ। ਇਸ ਲਈ ਆਪਣੇ ਪਾਰਟਨਰ ਨੂੰ ਵੀ ਬੋਲਣ ਦਾ ਮੌਕਾ ਦਿਓ।