ਹੈਦਰਾਬਾਦ: ਡਾਕਟਰ ਅਕਸਰ ਸਾਨੂੰ ਕਹਿੰਦੇ ਹਨ ਕਿ ਸਾਨੂੰ ਜ਼ਿਆਦਾ ਭੋਜਣ ਨਹੀਂ ਖਾਣਾ ਚਾਹੀਦਾ ਪਰ ਅਸੀਂ ਵਿਆਹਾਂ ਜਾਂ ਪਾਰਟੀਆਂ ਵਿੱਚ ਆਪਣੀ ਲਾਲਸਾ ਨੂੰ ਕਾਬੂ ਨਹੀਂ ਕਰ ਪਾਉਂਦੇ ਹਾਂ ਅਤੇ ਨਤੀਜੇ ਵਜੋਂ, ਸਾਡੀ ਪਾਚਨ ਪ੍ਰਕਿਰਿਆ ਵਿਚ ਵਿਘਨ ਪੈਂਦਾ ਹੈ ਅਤੇ ਪੇਟ ਵਿਚ ਗੈਸ ਪੈਦਾ ਹੁੰਦੀ ਹੈ। ਆਓ ਜਾਣਦੇ ਹਾਂ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ।
ਗੈਸ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਨਿੰਬੂ: ਜਦੋਂ ਵੀ ਪਾਚਨ ਦੀ ਗੱਲ ਆਉਂਦੀ ਹੈ ਤਾਂ ਨਿੰਬੂ ਦਾ ਰਸ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ। ਜਦੋਂ ਵੀ ਤੁਹਾਨੂੰ ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੋਵੇ ਤਾਂ ਦਿਨ 'ਚ ਕਈ ਵਾਰ ਨਮਕ ਦੇ ਨਾਲ ਨਿੰਬੂ ਪਾਣੀ ਪੀਓ।
ਲੌਂਗ: ਲੌਂਗ ਦਾ ਇਸਤੇਮਾਲ ਭੋਜਨ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ ਪਰ ਇਸਦੀ ਮਦਦ ਨਾਲ ਤੁਸੀਂ ਗੈਸ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਲੌਂਗ ਦਾ ਪਾਣੀ ਪੀਓਗੇ ਤਾਂ ਗੈਸ ਤੋਂ ਜਲਦੀ ਛੁਟਕਾਰਾ ਮਿਲੇਗਾ।
ਜੀਰੇ ਦਾ ਪਾਣੀ: ਜੀਰਾ ਇੱਕ ਐਸਿਡ ਨਿਊਟ੍ਰਲਾਈਜ਼ਰ ਵਜੋਂ ਕੰਮ ਕਰ ਸਕਦਾ ਹੈ। ਕੜਾਹੀ 'ਚ ਇਕ ਗਲਾਸ ਪਾਣੀ ਪਾਓ ਫਿਰ ਪਾਣੀ ਵਿੱਚ ਇਕ ਤੋਂ ਦੋ ਚਮਚ ਜੀਰੇ ਦੇ ਮਿਲਾ ਕੇ ਉਬਾਲ ਲਓ ਅਤੇ ਛਾਣ ਲਓ ਅਤੇ ਗਰਮ ਹੋਣ 'ਤੇ ਇਸਨੂੰ ਪੀ ਲਓ।
ਅਜਵਾਈਨ: ਅਜਵਾਈਨ ਨੂੰ ਪਾਚਨ ਵਿੱਚ ਮਦਦ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ। ਅਜਵਾਈਨ ਦੀ ਮਦਦ ਨਾਲ ਪੇਟ 'ਚੋਂ ਸਾਰੀ ਗੈਸ ਜਲਦ ਹੀ ਨਿਕਲ ਜਾਵੇਗੀ।
ਲੱਸੀ: ਲੱਸੀ ਵਿੱਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ। ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਇਸ ਦੀ ਮਦਦ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ।
ਐਪਲ ਸਾਈਡਰ ਵਿਨੇਗਰ: ਤੁਸੀਂ ਇੱਕ ਕੱਪ ਪਾਣੀ ਵਿੱਚ 2 ਚਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਦਿਨ ਵਿੱਚ ਦੋ ਵਾਰ ਸੇਵਨ ਕਰੋ। ਤੁਹਾਡਾ ਪਾਚਨ ਤੰਤਰ ਠੀਕ ਰਹੇਗਾ।
ਕੇਲਾ: ਕੇਲਾ ਬਹੁਤ ਹੀ ਪੌਸ਼ਟਿਕ ਫਲ ਹੈ। ਇਸ ਵਿੱਚ ਕੁਦਰਤੀ ਐਂਟੀਸਾਈਡ ਹੁੰਦੇ ਹਨ। ਜਿਸ ਨਾਲ ਗੈਸ ਅਤੇ ਐਸਿਡ ਨਿਕਲਦਾ ਹੈ। ਤੁਹਾਨੂੰ ਰੋਜ਼ਾਨਾ ਇੱਕ ਤੋਂ ਦੋ ਕੇਲੇ ਖਾਣੇ ਚਾਹੀਦੇ ਹਨ।