ਨਵੀਂ ਦਿੱਲੀ:ਇੱਕ ਨਵੇਂ ਅਧਿਐਨ ਨੇ ਦਿਖਾਇਆ ਹੈ ਕਿ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ ਤੋਂ ਪੀੜਤ ਔਰਤਾਂ ਦੇ ਬੱਚਿਆ ਵਿੱਚ ਮੋਟਾਪਾ ਹੋਣ ਦੀ ਸੰਭਾਵਨਾ ਤਿੰਨ ਗੁਣਾ ਵੱਧ ਹੁੰਦੀ ਹੈ। ਸਵੀਡਨ ਸਥਿਤ ਕੈਰੋਲਿਨਸਕਾ ਇੰਸਟੀਚਿਊਟ ਦਾ ਅਧਿਐਨ ਕਹਿੰਦਾ ਹੈ ਕਿ ਪੀਸੀਓਐਸ ਨਾਲ ਸਬੰਧਤ ਸਿਹਤ ਸਮੱਸਿਆ ਪੀੜ੍ਹੀ ਦਰ ਪੀੜ੍ਹੀ ਲੰਘਣ ਦੇ ਖਤਰੇ ਨੂੰ ਉਜਾਗਰ ਕਰਦੀ ਹੈ। ਪੀਸੀਓਐਸ ਨਾਲ ਸਬੰਧਤ ਸਮੱਸਿਆ ਪਰਿਵਾਰ ਦੇ ਮਰਦ ਮੈਂਬਰ ਰਾਹੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦੀ ਹੈ। ਇਹ ਅਧਿਐਨ ਜਰਨਲ ਸੈੱਲ ਰਿਪੋਰਟਸ ਮੈਡੀਸਨ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਕੀ ਹੈ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ?: ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ (ਪੀਸੀਓਐਸ) ਇੱਕ ਹਾਰਮੋਨਲ ਅਸੰਤੁਲਨ ਹੈ ਜੋ ਉਦੋਂ ਵਾਪਰਦਾ ਹੈ ਜਦੋਂ ਤੁਹਾਡੀ ਅੰਡੇ ਪੈਦਾ ਕਰਨ ਅਤੇ ਛੱਡਣ ਵਾਲੇ ਅੰਗ ਵਾਧੂ ਹਾਰਮੋਨ ਬਣਾਉਂਦੇ ਹਨ। ਜੇਕਰ ਤੁਹਾਡੇ ਕੋਲ PCOS ਹੈ ਤਾਂ ਤੁਹਾਡੀਆਂ ਅੰਡਾਸ਼ਯ ਅਸਾਧਾਰਨ ਤੌਰ 'ਤੇ ਉੱਚ ਪੱਧਰੀ ਹਾਰਮੋਨ ਪੈਦਾ ਕਰਦੀਆਂ ਹਨ, ਜਿਸ ਨੂੰ ਐਂਡਰੋਜਨ ਕਿਹਾ ਜਾਂਦਾ ਹੈ । ਇਸ ਨਾਲ ਤੁਹਾਡੇ ਪ੍ਰਜਨਨ ਹਾਰਮੋਨਸ ਅਸੰਤੁਲਿਤ ਹੋ ਜਾਂਦੇ ਹਨ। ਇਸਦੇ ਲੱਛਣਾਂ ਵਿੱਚ ਮਾਹਵਾਰੀ, ਜ਼ਿਆਦਾ ਵਾਲਾਂ ਦਾ ਵਾਧਾ, ਮੁਹਾਸੇ ਅਤੇ ਮੋਟਾਪਾ ਸ਼ਾਮਲ ਹਨ। ਇਲਾਜਾਂ ਵਿੱਚ ਮਾਹਵਾਰੀ ਨੂੰ ਨਿਯਮਤ ਕਰਨ ਲਈ ਜਨਮ ਨਿਯੰਤਰਣ ਵਾਲੀਆਂ ਗੋਲੀਆਂ, ਸ਼ੂਗਰ ਨੂੰ ਰੋਕਣ ਲਈ ਮੈਟਫੋਰਮਿਨ ਨਾਮਕ ਦਵਾਈ, ਉੱਚ ਕੋਲੇਸਟ੍ਰੋਲ ਨੂੰ ਨਿਯੰਤਰਿਤ ਕਰਨ ਲਈ ਸਟੈਟਿਨ, ਉਪਜਾਊ ਸ਼ਕਤੀ ਵਧਾਉਣ ਲਈ ਹਾਰਮੋਨ ਅਤੇ ਵਾਧੂ ਵਾਲਾਂ ਨੂੰ ਹਟਾਉਣ ਲਈ ਪ੍ਰਕਿਰਿਆਵਾਂ ਸ਼ਾਮਲ ਹਨ।
9000 ਬੱਚੇ ਪੀਸੀਓਐਸ ਤੋਂ ਪੀੜਤ ਔਰਤਾਂ ਦੇ ਸੀ:ਰਜਿਸਟਰੀ ਡੇਟਾ ਅਤੇ ਕਈ ਮਾਊਸ ਮਾਡਲਾਂ ਦੀ ਵਰਤੋਂ ਕਰਦੇ ਹੋਏ ਖੋਜਕਾਰਾਂ ਨੇ ਇਹ ਨਿਰਧਾਰਿਤ ਕੀਤਾ ਕਿ ਕਿਵੇਂ ਪੀਸੀਓਐਸ ਵਰਗੇ ਗੁਣ ਮਾਵਾਂ ਤੋਂ ਉਨ੍ਹਾਂ ਦੇ ਪੁੱਤਰਾਂ ਤੱਕ ਜਾਂਦੇ ਹਨ। ਸਵੀਡਨ ਵਿੱਚ ਜੁਲਾਈ 2006 ਤੋਂ ਦਸੰਬਰ 2005 ਦਰਮਿਆਨ ਪੈਦਾ ਹੋਏ 4.6 ਮਿਲੀਅਨ ਤੋਂ ਵੱਧ ਬੱਚਿਆ ਨੂੰ ਰਜਿਸਟਰੀ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 9000 ਬੱਚੇ ਪੀਸੀਓਐਸ ਤੋਂ ਪੀੜਤ ਔਰਤਾਂ ਦੇ ਸਨ। ਇਸ ਦੇ ਆਧਾਰ 'ਤੇ ਖੋਜਕਾਰਾਂ ਨੇ ਪਛਾਣ ਕੀਤੀ ਕਿ ਕਿਹੜੇ ਬੱਚੇ ਮੋਟੇ ਸਨ।
ਪੀਸੀਓਐਸ ਤੋਂ ਪੀੜਤ ਔਰਤਾਂ ਦੇ ਬੱਚੇ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੇ ਸ਼ਿਕਾਰ:ਕੈਰੋਲਿਨਸਕਾ ਇੰਸਟੀਚਿਊਟ ਦੇ ਵਿਭਾਗ ਦੀ ਪ੍ਰੋਫ਼ੈਸਰ ਐਲੀਜ਼ਾਬੇਥ ਸਟੀਨਰ ਵਿਕਟੋਰਿਨ ਨੇ ਕਿਹਾ, “ਅਸੀਂ ਪਾਇਆ ਕਿ ਪੀਸੀਓਐਸ ਵਾਲੀਆਂ ਔਰਤਾਂ ਦੇ ਪੁੱਤਰਾਂ ਵਿੱਚ ਮੋਟਾਪੇ ਦਾ ਖ਼ਤਰਾ ਤਿੰਨ ਗੁਣਾ ਵੱਧ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਖ਼ਰਾਬ ਕੋਲੇਸਟ੍ਰੋਲ ਦਾ ਪੱਧਰ ਵੀ ਵੱਧ ਹੁੰਦਾ ਹੈ। ਜਿਸ ਕਾਰਨ ਇਨਸੁਲਿਨ ਪ੍ਰਤੀਰੋਧ ਅਤੇ ਟਾਈਪ-2 ਸ਼ੂਗਰ ਦੇ ਵਿਕਾਸ ਦਾ ਖਤਰਾਂ ਬਾਅਦ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਵੱਧ ਜਾਂਦਾ ਹੈ। ਸਟੀਨਰ ਵਿਕਟੋਰਿਨ ਨੇ ਕਿਹਾ ਕਿ ਇਹ ਖੋਜਾਂ ਭਵਿੱਖ ਵਿੱਚ ਸ਼ੁਰੂਆਤੀ ਪੜਾਅ 'ਤੇ ਪ੍ਰਜਨਨ ਅਤੇ ਪਾਚਕ ਰੋਗਾਂ ਦਾ ਪਤਾ ਲਗਾਉਣ, ਇਲਾਜ ਕਰਨ ਅਤੇ ਰੋਕਣ ਦੇ ਤਰੀਕੇ ਲੱਭਣ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ। ਖੋਜਕਾਰਾਂ ਦੇ ਅਨੁਸਾਰ, ਇਹ ਖੋਜ ਦਰਸਾਉਂਦੀ ਹੈ ਕਿ ਗਰਭ ਅਵਸਥਾ ਦੌਰਾਨ ਔਰਤਾਂ ਵਿੱਚ ਮੋਟਾਪਾ ਅਤੇ ਪੁਰਸ਼ ਦੇ ਹਾਰਮੋਨ ਦਾ ਉੱਚ ਪੱਧਰ ਪੈਦਾ ਹੋਣ ਵਾਲੇ ਬੱਚਿਆ ਵਿੱਚ ਲੰਬੇ ਸਮੇਂ ਲਈ ਸਿਹਤ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ:Benefits Of Sweet Potato: ਇੱਥੇ ਦੇਖੋ ਸ਼ਕਰਕੰਦੀ ਖਾਣ ਦੇ ਫ਼ਾਇਦੇ, ਪਰ ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਲੋਕ ਖਾਣ ਤੋਂ ਕਰਨ ਪਰਹੇਜ਼