ਹੈਦਰਾਬਾਦ: ਨਵਾਂ ਸਾਲ ਆਉਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਸਾਲ ਕਈ ਲੋਕ ਆਪਣੇ ਘਰ 'ਚ ਪਾਰਟੀਆਂ ਦਾ ਆਯੋਜਨ ਕਰਦੇ ਹਨ। ਜੇਕਰ ਤੁਸੀਂ ਵੀ ਪਾਰਟੀ 'ਚ ਜਾਣ ਲਈ ਚਿਹਰੇ 'ਤੇ ਗਲੋ ਪਾਉਣਾ ਚਾਹੁੰਦੇ ਹੋ, ਤਾਂ ਘਰ 'ਚ ਹੀ ਫੇਸਪੈਕ ਤਿਆਰ ਕਰਕੇ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਫੇਸਪੈਕ ਨੂੰ ਘਰੇਲੂ ਚੀਜ਼ਾਂ ਨਾਲ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਨਾਲ ਤੁਹਾਡੇ ਚਿਹਰੇ 'ਤੇ ਨਿਖਾਰ ਆਵੇਗਾ।
ਚਿਹਰੇ 'ਤੇ ਨਿਖਾਰ ਪਾਉਣ ਲਈ ਫੇਸਪੈਕ:
ਦਹੀ ਅਤੇ ਕੌਫ਼ੀ ਦਾ ਫੇਸਪੈਕ: ਤੁਸੀਂ ਮੇਕਅੱਪ ਕਰਨ ਤੋਂ 10-15 ਮਿੰਟ ਪਹਿਲਾ ਆਪਣੇ ਚਿਹਰੇ 'ਤੇ ਕੌਫ਼ੀ ਅਤੇ ਦਹੀ ਨਾਲ ਬਣੇ ਫੇਸਪੈਕ ਨੂੰ ਲਗਾ ਲਓ। ਇਸ ਨਾਲ ਚਿਹਰੇ 'ਤੇ ਗਲੋ ਆਵੇਗਾ। ਇਸ ਫੇਸਪੈਕ ਨੂੰ ਬਣਾਉਣ ਲਈ ਥੋੜ੍ਹੀ ਜਿਹੀ ਕੌਫ਼ੀ ਅਤੇ ਦਹੀ ਦੀ ਲੋੜ ਹੋਵੇਗੀ। ਇਨ੍ਹਾਂ ਦੋਨਾਂ ਨੂੰ ਮਿਲਾ ਕੇ ਇੱਕ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਰਗੜੋ। ਫਿਰ 5 ਮਿੰਟ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਚਿਹਰੇ 'ਤੇ ਗਲੋ ਨਜ਼ਰ ਆਵੇਗਾ ਅਤੇ ਤੁਸੀਂ ਚਾਮਕਦਾਰ ਚਮੜੀ ਪਾ ਸਕਦੇ ਹੋ। ਇਸ ਲਈ ਦਹੀ ਅਤੇ ਕੌਫ਼ੀ ਤੋਂ ਬਣੇ ਫੇਸਪੈਕ ਦਾ ਇਸਤੇਮਾਲ ਕਰੋ।
ਟਮਾਟਰ ਅਤੇ ਦਹੀ ਦਾ ਫੇਸਪੈਕ: ਚਿਹਰੇ 'ਤੇ ਗਲੋ ਪਾਉਣ ਲਈ ਤੁਸੀਂ ਟਮਾਟਰ ਅਤੇ ਦਹੀ ਤੋਂ ਬਣੇ ਫੇਸਪੈਕ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸਨੂੰ ਘਰ 'ਚ ਬਣਾਉਣਾ ਆਸਾਨ ਹੈ। ਇਸ ਫੇਸਪੈਕ ਨੂੰ ਬਣਾਉਣ ਲਈ ਟਮਾਟਰ, ਇੱਕ ਚਮਚ ਦਹੀ ਅਤੇ ਇੱਕ ਚਮਮ ਨਿੰਬੂ ਦੇ ਰਸ ਦੀ ਲੋੜ ਹੁੰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ ਇਸ ਮਿਸ਼ਰਣ ਨੂੰ 5-10 ਮਿੰਟ ਤੱਕ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਹਲਕੇ ਹੱਥਾਂ ਨਾਲ ਮਸਾਜ ਕਰੋ। ਫਿਰ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ 'ਤੇ ਨਿਖਾਰ ਦੇਖਣ ਨੂੰ ਮਿਲੇਗਾ। ਇਸ ਤਰ੍ਹਾਂ ਤੁਸੀਂ ਘਰ 'ਚ ਹੀ ਟਮਾਟਰ ਅਤੇ ਦਹੀ ਦਾ ਫੇਸਪੈਕ ਬਣਾ ਕੇ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।