ਪੰਜਾਬ

punjab

ETV Bharat / sukhibhava

Side Effects of Eating Fruits At Night: ਸਾਵਧਾਨ! ਇਨ੍ਹਾਂ ਫਲਾਂ ਨੂੰ ਰਾਤ ਦੇ ਸਮੇਂ ਖਾਣਾ ਸਿਹਤ 'ਤੇ ਪੈ ਸਕਦੈ ਭਾਰੀ, ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ

Health Tips: ਫਲ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਸਿਹਤਮੰਦ ਰਹਿਣ ਲਈ ਡਾਕਟਰ ਵੀ ਫਲ ਖਾਣ ਦੀ ਸਲਾਹ ਦਿੰਦੇ ਹਨ। ਕਈ ਲੋਕ ਰਾਤ ਦੇ ਸਮੇਂ ਫਲ ਖਾਂਦੇ ਹਨ, ਪਰ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ। ਰਾਤ ਨੂੰ ਫਲ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

Side Effects of Eating Fruits At Night
Side Effects of Eating Fruits At Night

By ETV Bharat Punjabi Team

Published : Sep 12, 2023, 11:21 AM IST

ਹੈਦਰਾਬਾਦ: ਫਲਾਂ ਨੂੰ ਸਿਹਤ ਲਈ ਫਾਇਦੇਮੰਦ ਮੰਨਿਆਂ ਜਾਂਦਾ ਹੈ। ਫਲਾਂ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਤੱਤਾਂ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਡਾਕਟਰ ਵੀ ਲੋਕਾਂ ਨੂੰ ਖੁਰਾਕ 'ਚ ਫਲ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਪਰ ਕੁਝ ਲੋਕ ਰਾਤ ਨੂੰ ਫਲ ਖਾਂਦੇ ਹਨ, ਜੋ ਕਿ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਰਾਤ ਦੇ ਸਮੇਂ ਕੁਝ ਫਲਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਰਾਤ ਦੇ ਸਮੇਂ ਇਨ੍ਹਾਂ ਫਲਾਂ ਨੂੰ ਖਾਣ ਤੋਂ ਕਰੋ ਪਰਹੇਜ਼:

ਰਾਤ ਦੇ ਸਮੇਂ ਕੇਲਾ ਨਾ ਖਾਓ:ਕੇਲਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪਰ ਜੇਕਰ ਤੁਸੀਂ ਇਸ ਫਲ ਨੂੰ ਰਾਤ ਦੇ ਸਮੇਂ ਖਾਂਦੇ ਹੋ, ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਕੇਲੇ ਨੂੰ ਰਾਤ ਦੇ ਸਮੇਂ ਖਾਣ ਨਾਲ ਸਰੀਰ ਦਾ ਤਾਪਮਾਨ ਵਧਦਾ ਹੈ ਅਤੇ ਪਚਨ 'ਚ ਵੀ ਸਮੱਸਿਆਂ ਆਉਦੀ ਹੈ। ਜਿਸ ਕਰਕੇ ਤੁਹਾਨੂੰ ਰਾਤ ਨੂੰ ਸੌਣ 'ਚ ਪਰੇਸ਼ਾਨੀ ਆ ਸਕਦੀ ਹੈ।

ਰਾਤ ਦੇ ਸਮੇਂ ਸੇਬ ਨਾ ਖਾਓ: ਸੇਬ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਜਿਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਪਰ ਰਾਤ ਦੇ ਸਮੇਂ ਸੇਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਐਸਿਡਿਟੀ ਦੀ ਸਮੱਸਿਆਂ ਹੋ ਸਕਦੀ ਹੈ।

ਸੰਤਰਾ ਅਤੇ ਅੰਗੂਰ ਰਾਤ ਨੂੰ ਨਾ ਖਾਓ: ਸੰਤਰੇ ਅਤੇ ਅੰਗੂਰਾਂ 'ਚ ਫਾਈਬਰ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਜੇਕਰ ਤੁਸੀਂ ਸੰਤਰੇ ਅਤੇ ਅੰਗੂਰਾਂ ਨੂੰ ਖਾਂਦੇ ਹੋ, ਤਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸਦੇ ਨਾਲ ਹੀ ਰਾਤ ਨੂੰ ਖੱਟੇ ਫਲ ਖਾਣ ਤੋਂ ਵੀ ਬਚਣਾ ਚਾਹੀਦਾ ਹੈ।

ਚੀਕੂ: ਚੀਕੂ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਚੀਕੂ ਅੱਖਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਪਰ ਇਸ ਫਲ ਨੂੰ ਰਾਤ ਦੇ ਸਮੇਂ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਫਲ ਨਾਲ ਤੁਹਾਡੀ ਨੀਂਦ 'ਤੇ ਅਸਰ ਪੈ ਸਕਦਾ ਹੈ। ਚੀਕੂ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਚੀਕੂ ਨਹੀਂ ਖਾਣਾ ਚਾਹੀਦਾ ਹੈ।

ਤਰਬੂਜ਼ ਨੂੰ ਰਾਤ ਦੇ ਸਮੇਂ ਨਾ ਖਾਓ: ਤਰਬੂਜ਼ ਠੰਢਾ ਹੁੰਦਾ ਹੈ, ਜਿਸ ਕਰਕੇ ਗਰਮੀਆਂ 'ਚ ਤਰਬੂਜ਼ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਤੁਹਾਡਾ ਸਰੀਰ ਹਾਈਡ੍ਰੇਟ ਰਹਿੰਦਾ ਹੈ। ਪਰ ਤਰਬੂਜ਼ ਰਾਤ ਦੇ ਸਮੇਂ ਖਾਣਾ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਤੁਹਾਡੀ ਬਲੱਡ ਸ਼ੂਗਰ ਵਧ ਸਕਦੀ ਹੈ।

ABOUT THE AUTHOR

...view details