ਪੰਜਾਬ

punjab

ETV Bharat / sukhibhava

Self Care: ਸਰੀਰ ਦੇ ਇਨ੍ਹਾਂ ਅੰਗਾਂ ਦੀ ਖੁਦ ਤੋਂ ਕਰੋ ਮਸਾਜ, ਦਰਦ ਅਤੇ ਤਣਾਅ ਤੋਂ ਮਿਲੇਗਾ ਆਰਾਮ

Self Care: ਰੋਜ਼ਾਨਾ ਕੰਮ ਕਰਨ ਨਾਲ ਤਣਾਅ ਅਤੇ ਥਕਾਵਟ ਹੋ ਜਾਂਦੀ ਹੈ। ਇਸ ਥਕਾਵਟ ਨੂੰ ਦੂਰ ਕਰਨ ਲਈ ਮਸਾਜ ਫਾਇਦੇਮੰਦ ਹੋ ਸਕਦੀ ਹੈ। ਇਹ ਮਸਾਜ ਤੁਸੀਂ ਖੁਦ ਵੀ ਕਰ ਸਕਦੇ ਹੋ।

Self Care
Self Care

By ETV Bharat Health Team

Published : Nov 22, 2023, 12:49 PM IST

ਹੈਦਰਾਬਾਦ:ਖੁਦ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਗਲਤ ਜੀਵਨਸ਼ੈਲੀ ਕਾਰਨ ਥਕਾਵਟ ਅਤੇ ਤਣਾਅ ਹੋ ਜਾਂਦਾ ਹੈ। ਇਸ ਲਈ ਤੁਸੀਂ ਖੁਦ ਆਪਣੀ ਮਸਾਜ ਕਰਕੇ ਸਰੀਰ ਨੂੰ ਆਰਾਮ ਦੇ ਸਕਦੇ ਹੋ। ਸਰੀਰ ਦੇ ਕੁਝ ਅੰਗਾਂ ਦੀ ਮਸਾਜ ਕਰਕੇ ਤੁਸੀਂ ਤਣਾਅ ਅਤੇ ਥਕਾਵਟ ਤੋਂ ਰਾਹਤ ਪਾ ਸਕਦੇ ਹੋ।

ਸਰੀਰ ਦੇ ਇਨ੍ਹਾਂ ਅੰਗਾਂ ਦੀ ਕਰੋ ਮਸਾਜ:

ਸਿਰਦਰਦ: ਤਣਾਅ ਅਤੇ ਥਕਾਵਟ ਕਾਰਨ ਕਈ ਵਾਰ ਸਿਰਦਰਦ ਹੋਣ ਲੱਗ ਜਾਂਦਾ ਹੈ। ਇਸ ਲਈ ਤੁਸੀਂ ਸਿਰ 'ਚ ਤੇਲ ਪਾ ਕੇ ਉਂਗਲੀਆਂ ਦੀ ਮਦਦ ਨਾਲ ਮਸਾਜ ਕਰ ਸਕਦੇ ਹੋ। ਇਸ ਨਾਲ ਖੂਨ ਵਧਦਾ ਹੈ ਅਤੇ ਤਣਾਅ ਤੋਂ ਰਾਹਤ ਮਿਲਦੀ ਹੈ।

ਗਰਦਨ ਅਤੇ ਜਬਾੜੇ ਦੀ ਮਸਾਜ: ਅੱਜ ਦੇ ਸਮੇਂ 'ਚ ਲੋਕ ਤਣਾਅ ਦੀ ਸਮੱਸਿਆਂ ਦਾ ਸ਼ਿਕਾਰ ਰਹਿੰਦੇ ਹਨ। ਇਸ ਲਈ ਤੁਸੀਂ ਗਰਦਨ ਅਤੇ ਜਬਾੜੇ ਦੀ ਮਸਾਜ ਕਰ ਸਕਦੇ ਹੋ। ਗਰਦਨ ਦੇ ਆਲੇ-ਦੁਆਲੇ ਦੀ ਮਸਲਸ 'ਚ ਤਣਾਅ ਸਟੋਰ ਹੁੰਦਾ ਹੈ। ਇਸ ਕਰਕੇ ਦੋਨਾਂ ਹੱਥਾ ਦੀ ਮਦਦ ਨਾਲ ਗਰਦਨ ਦੇ ਦੋਨੋ ਪਾਸੇ ਮਸਾਜ ਕਰੋ, ਇਸ ਨਾਲ ਤੁਹਾਡੀ ਗਰਦਨ ਨੂੰ ਰਾਹਤ ਮਿਲੇਗੀ। ਇਸਦੇ ਨਾਲ ਹੀ ਜਬਾੜੇ ਦੀ ਵੀ ਸਰਕੁਲਰ ਮੋਸ਼ਨ 'ਚ ਪ੍ਰੈਸ਼ਰ ਦੇ ਕੇ ਉਂਗਲੀਆਂ ਨਾਲ ਮਸਾਜ ਕਰ ਸਕਦੇ ਹੋ। ਇਸ ਨਾਲ ਤਣਾਅ ਤੋਂ ਰਾਹਤ ਮਿਲੇਗੀ।

ਅੱਖਾਂ ਦੀ ਮਸਾਜ:ਅੱਜ ਦੇ ਸਮੇਂ 'ਚ ਲੋਕ ਆਪਣਾ ਜ਼ਿਆਦਾਤਰ ਸਮੇਂ ਮੋਬਾਈਲ ਅਤੇ ਕੰਪਿਊਟਰ 'ਤੇ ਬਿਤਾਉਦੇ ਹਨ, ਜਿਸ ਕਾਰਨ ਅੱਖਾਂ 'ਚ ਥਕਾਵਟ ਹੋਣ ਲੱਗਦੀ ਹੈ। ਇਸ ਲਈ ਤੁਸੀਂ ਆਪਣੇ ਦੋਨੋ ਹੱਥਾਂ ਨੂੰ ਅੱਖਾਂ 'ਤੇ ਰੱਖੋ। ਇਸ ਨਾਲ ਅੱਖਾਂ ਨੂੰ ਗਰਮੀ ਮਿਲੇਗੀ ਅਤੇ ਆਰਾਮ ਵੀ ਮਿਲੇਗਾ।

ਬਾਂਹਾ ਦੀ ਮਸਾਜ: ਹੱਥਾਂ ਨੂੰ ਆਰਾਮ ਦੇਣ ਲਈ ਤੁਸੀਂ ਆਪਣੀਆਂ ਬਾਂਹਾ ਦੀ ਮਸਾਜ ਵੀ ਕਰ ਸਕਦੇ ਹੋ। ਇਸ ਲਈ ਆਪਣੇ ਹੱਥਾਂ ਨਾਲ ਬਾਂਹਾ ਨੂੰ ਦਬਾਓ। ਕੁਝ ਸਮੇਂ ਤੱਕ ਅਜਿਹਾ ਕਰਨ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।

ਪੈਰਾਂ ਦੀ ਮਸਾਜ: ਅੱਜ ਦੇ ਸਮੇਂ 'ਚ ਲੋਕ ਸੁੰਦਰ ਅਤੇ ਲੰਬੇ ਦਿਖਣ ਲਈ ਹਾਈ ਹੀਲਜ਼ ਪਾਉਦੇ ਹਨ। ਇਸ ਕਾਰਨ ਪੈਰਾਂ 'ਚ ਦਰਦ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਲਈ ਆਪਣੇ ਹੱਥਾਂ ਨਾਲ ਪੈਰਾਂ ਦੀ ਮਸਾਜ ਕਰੋ। ਹਰ ਦਿਨ ਕੁਝ ਸਮੇਂ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਆਰਾਮ ਮਿਲੇਗਾ ਅਤੇ ਥਕਾਵਟ ਤੋਂ ਰਾਹਤ ਮਿਲੇਗੀ।

ABOUT THE AUTHOR

...view details