ਪੰਜਾਬ

punjab

ETV Bharat / sukhibhava

ਸੁਪਰਫੂਡ ਹੁੰਦੇ ਹਨ ਖਾਣ ਵਾਲੇ ਬੀਜ

ਨਾ ਮਹਿਜ਼ ਸਾਡੇ ਦੇਸ਼ 'ਚ ਬਲਕਿ ਜਿਆਦਾਤਰ ਸਾਰੇ ਹੀ ਦੇਸ਼ਾਂ ਵਿੱਚ ਸਬਜ਼ੀਆਂ ਤੇ ਫਲਾਂ ਦੇ ਬੀਜ ਨੂੰ ਖਾਣੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਆਮਤੌਰ 'ਤੇ ਸਾਰੇ ਹੀ ਤਰ੍ਹਾਂ ਦੇ ਸੁਪਰ ਫੂਡ ਯਾਨਿ ਸਰੀਰ ਨੂੰ ਪੋਸ਼ਣ ਤੇ ਊਰਜਾ ਦੇਣ ਵਾਲੇ ਖਾਧ ਪਦਾਰਥਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਮੌਜੂਦਾ ਸਮੇਂ 'ਚ ਖਾਣ ਵਾਲੇ ਬੀਜ ਦਾ ਇਸਤੇਮਾਲ ਟ੍ਰੈਂਡੀ ਭੋਜਨ ਦਾ ਹਿੱਸਾ ਬਣ ਚੁੱਕਿਆ ਹੈ।

ਸੁਪਰਫੂਡ ਹੁੰਦੇ ਹਨ ਖਾਣ ਵਾਲੇ ਬੀਜ
ਸੁਪਰਫੂਡ ਹੁੰਦੇ ਹਨ ਖਾਣ ਵਾਲੇ ਬੀਜ

By

Published : Jul 9, 2021, 5:47 PM IST

ਸਾਲਾਂ ਤੋਂ ਹੀ ਸਾਡੀ ਦਾਦੀ-ਨਾਨੀ ਦੀ ਰਸੋਈ ਵਿੱਚ ਖਾਣ ਵਾਲੇ ਬੀਜ ਦਾ ਇੱਕ ਵਿਸ਼ੇਸ਼ ਮਹੱਤਵ ਰਿਹਾ ਹੈ। ਖਾਣਾ ਭਾਵੇਂ ਨਮਕੀਨ ਹੋਵੇ ਜਾਂ ਮਿਠਾਈ, ਖਾਣ ਵਾਲੇ ਬੀਜ ਇਸਤੇਮਾਲ ਹਮੇਸ਼ਾ ਹੀ ਉਸ ਦੇ ਸੁਵਾਦ ਤੇ ਪੋਸਣ ਨੂੰ ਵਧਾਉਣ ਦਾ ਕੰਮ ਕਰਦਾ ਹੈ। ਫਿਲਹਾਲ ਜਦ ਵੱਖ-ਵੱਖ ਤਰ੍ਹਾਂ ਦੀ ਡਾਈਟ ਦੇ ਤਰੀਕੇ ਤੇ ਭੋਜਨ ਫੂਡ ਫੈਸ਼ਨ ਦਾ ਹਿੱਸਾ ਬਣਨ ਲੱਗੇ ਹਨ, ਫਲਾਂ ਤੇ ਸਬਜ਼ੀਆਂ ਨਾਲ ਮਿਲਣ ਵਾਲੇ ਤੇ ਖਾਣ ਵਾਲੇ ਬੀਜਾਂ ਦਾ ਇਸਤੇਮਾਲ ਵੀ ਫੂਡ ਫੈਸ਼ਨ ਦਾ ਸਭ ਤੋਂ ਪ੍ਰਸਿੱਧ ਟ੍ਰੈਂਡ ਬਣ ਗਿਆ ਹੈ। ਮੌਜੂਦਾ ਸਮੇਂ 'ਚ ਨਾਸ਼ਤੇ ਤੋਂ ਲੈ ਕੇ ਡੈਜ਼ਰਟ ਤੱਕ,ਬਿਸਕੁੱਟ ਤੋਂ ਲੈ ਕੇ ਸਲਾਦ ਤੱਕ, ਵੱਖ-ਵੱਖ ਤਰ੍ਹਾਂ ਦੇ ਖਾਣੇ 'ਚ ਇਨ੍ਹਾਂ ਬੀਜ ਦਾ ਇਸਤੇਮਾਲ ਕਾਫੀ ਵੱਧ ਗਿਆ ਹੈ।

ਖਾਣ ਵਾਲੇ ਬੀਜਾਂ ਨੂੰ ਇੱਕ ਸੁਪਰਫੂਡ ਵਜੋਂ ਸ਼੍ਰੇਣੀਬੱਧ ਕਿਉਂ ਕੀਤਾ ਜਾਂਦਾ ਹੈ ਇਸ ਬਾਰੇ ਈਟੀਵੀ ਭਾਰਤ ਦੀ ਸੁੱਖੀਭਾਵਾ ਟੀਮ ਨੇ ਵਧੇਰੇ ਜਾਣਕਾਰੀ ਲਈ, ਮੁੰਬਈ ਦੇ ਸਨਸ਼ਾਈਨ ਹੋਮਿਓਪੈਥੀ ਕਲੀਨਿਕ ਵਿਖੇ ਹੋਮੀਓਪੈਥੀ ਪ੍ਰੈਕਟੀਸ਼ਨਰ ਤੇ ਪੋਸ਼ਣ ਮਾਹਰ ਡਾ. ਕ੍ਰੀਤੀ ਐਸ ਧੀਰਵਾਨੀ ਨਾਲ ਗੱਲਬਾਤ ਕੀਤੀ।

ਸੁਪਰਫੂਡ ਹੁੰਦੇ ਹਨ ਖਾਣ ਵਾਲੇ ਬੀਜ

ਡਾ. ਕ੍ਰੀਤੀ ਦੱਸਦੇਹਨ ਕਿ ਖਾਧ ਬੀਜ ਵਿਟਾਮਿਨ, ਖਣਿਜ ਤੇ ਐਟੀਂਓਕਸੀਡੈਂਟਸ ਦੇ ਨਾਲ-ਨਾਲ ਫਾਈਬਰ, ਪ੍ਰੋਟੀ ਨੇ ਤੇ ਮੌਨੋਅਨਸੈਚੂਰੇਟਡ ਤੇ ਪੌਲੀਅਨਸਸੈਚੂਰੇਟਡ ਤੇ ਵਸਾ ਦੇ ਵੱਡੇ ਸਰੋਤ ਹਨ। ਇਸ ਦਿਲ ਤੇ ਪਾਚਨ ਤੰਤਰ ਸਣੇ ਪੂਰੇ ਸਰੀਰ ਨੂੰ ਪੋਸ਼ਣ ਤੇ ਊਰਜਾ ਦਿੰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ਨੂੰ ਵੱਖ-ਵੱਖ ਤਰੀਕੀਆਂ ਨਾਲ ਫਾਇਦਾ ਪਹੁੰਚਾਉਂਦੇ ਹਨ। ਸਰੀਰ ਨੂੰ ਵੱਖ-ਵੱਖ ਤਰੀਕੀਆਂ ਨਾਲ ਫਾਇਦਾ ਪਹੁੰਚਾਉਣ ਵਾਲੇ ਕੁੱਝ ਬੀਜ ਤੇ ਉਨ੍ਹਾਂ ਦੇ ਲਾਭ ਇੰਝ ਹਨ।

ਪਟਸਨ ਜਾਂ ਅਲਸੀ ਦੇ ਬੀਜ

Flax Seeds

ਫਲੈਕਸਸੀਡਸ ਯਾਨਿ ਅਲਸੀ ਦੇ ਬੀਜ ਵਿੱਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ। ਊਰਜਾ ਦਾ ਮੁਖ ਸਰੋਤਾਂ ਚੋਂ ਇੱਕ ਮੰਨੇ ਜਾਣ ਵਾਲੇ ਅਲਸੀ ਦੇ ਬੀਜ'ਚ ਫਾਈਬਰ ਵੀ ਉੱਚ ਮਾਤਰਾ 'ਚ ਮਿਲਦਾ ਹੈ। ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਚਲਤ ਮਾਊਥ ਰਿਫਰੈਸ਼ਾਂ ਚੋਂ ਇੱਕ ਮੰਨੇ ਜਾਣ ਵਾਲੇ ਅਲਸੀ ਦੇ ਬੀਜ ਨੂੰ ਪ੍ਰੋਟੀਨ,ਫਾਈਬਰ ਤੋਂ ਇਲਾਵਾ ਓਮੇਗਾ-3ਵਸਾ, ਖ਼ਾਸ ਤੌਰ 'ਤੇ ਅਲਫਾ-ਲਿਨੋਲੇਨਿਕ ਐਸਿਡ (ਏਐਲਏ) ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਡਾ. ਕ੍ਰੀਤੀ ਦੇ ਮੁਤਾਬਕ ਅਲਸੀ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰਕੇ ਸਰੀਰ ਪ੍ਰਤੀਰੋਧਕ ਸਮਰਥਾ ਵਧਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਮਾਸਪੇਸ਼ੀਆਂ ਤੇ ਹੱਡੀਆਂ ਦਾ ਵਿਕਾਸ ਹੁੰਦਾ ਹੈ ਤੇ ਥਕਾਨ ਘੱਟ ਹੁੰਦੀ ਹੈ। ਅਲਸੀ ਦੇ ਬੀਜ ਵਿੱਚ ਬੂੱਟਿਆਂ ਦੇ ਯੌਗਿਤ ਹੁੰਦੇ ਹਨ, ਜੋ ਕਿ ਕੁੱਝ ਲੋਕਾਂ 'ਤੇ ਗ਼ਲਤ ਪ੍ਰਭਾਵ ਪਾ ਸਕਦੇ ਹਨ ਤੇ ਗਰਭਅਵਸਥਾ ਦੀ ਮੁੱਢਲੇ ਸਮੇਂ 'ਚ ਇਸ ਦਾ ਵੱਧ ਸੇਵਨ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ।

ਅਲਸੀ ਦੇ ਬੀਜ ਨੂੰ ਕਿਸੇ ਵੀ ਭੋਜਨ ਵਿੱਚ ਲਗਭਗ 1 ਚਮਚ ਜਾਂ 10 ਗ੍ਰਾਮ ਮਾਤਰਾ 'ਚ ਮਿਲਾਇਆ ਜਾ ਸਕਦਾ ਹੈ। ਇਸ ਨੂੰ ਸੂਪ, ਦਲਿਆ, ਸਲਾਦ ਤੇ ਕੁਕੀਜ਼ ਤੇ ਬਿਸਕੁਟ ਆਦਿ 'ਚ ਮਿਲਾਇਆ ਜਾ ਸਕਦਾ ਹੈ। ਅਲਸੀ ਨਾਲ ਪਾਚਨ ਸਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।

ਨਿਜੋਲਾ ਜਾਂ ਕਲੌਂਜੀ ਦੇ ਬੀਜ

Nigella Seeds

ਕਲੌਂਜੀ ਦੇ ਬੀਜ ਜਾਂ ਕਲੌਂਜੀ ਆਪਣੇ ਰਵਾਇਤੀ ਖ਼ਾਸ ਗੁਣਾਂ ਕਾਰਨ, ਚਿਕਿਤਸਕ ਗੁਣਾਂ ਲਈ ਜਾਣੀ ਜਾਂਦੀ ਹੈ।

ਰਵਾਇਤੀ ਤੌਰ 'ਤੇ ਵੀ ਕਲੌਂਜੀ ਦਾ ਇਸਤੇਮਾਲ ਵੱਖ-ਵੱਖ ਬਿਮਰੀਆਂ ਨਾਲ ਜੁੜੇ ਘਰੇਲੂ ਉਪਚਾਰਾਂ ਲਈ ਕੀਤੀ ਜਾਂਦੀ ਹੈ। ਸੁਵਾਦ ਤੇ ਖੁਸ਼ਬੂ ਤੋਂ ਇਲਾਵਾ ਕਲੌਂਜੀ ਵਿੱਚ ਵਿਟਾਮਿਨ , ਐਮਿਨੋ ਐਸਿਡ, ਸੈਪੋਨੀਨ ਹੁੰਦੇ ਹਨ। ਇਹ ਕੱਚੇ ਫਾਈਬਰ, ਪ੍ਰੋਟੀਨ ਤੇ ਵਸਾ ਐਸਿਡ ਜਿਵੇਂ ਕਿ ਲੀਨੋਲੇਨਿਕ ਅਤੇ ਓਲਿਕ ਐਸਿਡ, ਅਸਥਿਰ ਤੇਲ, ਐਲਕਾਲਾਇਡਜ਼, ਆਇਰਨ, ਸੋਡੀਅਮ, ਪੋਟਾਸ਼ੀਅਮ ਅਤੇ ਕੈਲਸੀਅਮ ਨਾਲ ਭਰੇ ਹੁੰਦੇ ਹਨ। ਕਲੌਂਜੀ ਦੀ ਵਰਤੋਂ ਦੇ ਲਾਭ ਹੇਠਾਂ ਦਿੱਤੇ ਗਏ ਹਨ।

  • ਇਹ ਮੂਹਾਸੇ ਦੂਰ ਕਰਦੀ ਹੈ।
  • ਬਲੱਡ ਸ਼ੂਗਰ ਦੇ ਲੈਵਲ ਨੂੰ ਬੇਹਤਰ ਕਰਦੀ ਹੈ, ਜਿਸ ਨਾਲ ਸਿਹਤ ਚੰਗੀ ਰਹਿੰਦੀ ਹੈ। ਇਸ ਦੌਰਾਨ ਮਰੀਜ਼ ਨੂੰ ਰੋਜ਼ਾਨਾ ਆਪਣੇ ਸਰੀਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ।
  • ਯਾਦਦਾਸ਼ਤ ਵੱਧਦੀ ਹੈ ਤੇ ਅਸਥਮਾ ਰੋਗ ਨੂੰ ਘੱਟ ਕਰਦੀ ਹੈ।
  • ਵਜਨ ਘਟਾਉਣ ਲਈ ਮਦਦਗਾਰ
  • ਜੋੜਾਂ ਦਾ ਦਰਦ ਘੱਟ ਕਰਨਾ
  • ਹਾਈ ਬਲੱਡ ਪ੍ਰੈਸ਼ਪਰ ਵਿੱਚ ਲਾਭਦਾਇਕ ਹੈ।

ਕਲੌਂਜੀ ਜ਼ਿਆਦਾਤਰ ਲੋਕਾਂ ਲਈ ਉਦੋਂ ਤੱਕ ਸੁਰੱਖਿਅਤ ਹੈ ਜਦੋਂ ਤੱਕ ਇਸ ਨੂੰ ਘੱਟ ਮਾਤਰਾ 'ਚ ਇਸਤੇਮਾਲ ਕੀਤਾ ਜਾਵੇ। ਜੇਕਰ ਲੋੜ ਤੋਂ ਵੱਧ ਇਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਪੱਧਰ ਨੂੰ ਘਟਾ ਸਕਦਾ ਹੈ ਜੋ ਜਾਨਲੇਵਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਕਲੌਂਜੀ ਗਰਭਅਵਸਥਾ ਦੌਰਾਨ ਭੂਰਣ ਦੇ ਸਿਹਤ ਨੂੰ ਪ੍ਰਭਾਵਤ ਕਰ ਸਕਦੀ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਇਸ ਦਾ ਇਸਤੇਮਾਲ ਨਾ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ।

ਕੱਦੂ ਦੇ ਬੀਜ

Pumpkin Seeds

ਕੱਦੂ ਦੇ ਬੀਜ ਮੌਨੋਅਨਸੈਚੂਰੇਟਡ ਵਸਾ, ਓਮੇਗਾ -6 ਚਰਬੀ ਅਤੇ ਹੋਰ ਜ਼ਰੂਰੀ ਵਿਟਾਮਿਨ ਅਤੇ ਖਣਿਜਾਂ ਦਾ ਇੱਕ ਵਧੀਆ ਸਰੋਤ ਹਨ। ਉਨ੍ਹਾਂ ਵਿੱਚ ਐਂਟੀਮਾਈਕਰੋਬਲ ਗੁਣ ਹਨ ਤੇ ਇਹ ਕਈ ਤਰ੍ਹਾਂ ਦੇ ਸਿਹਤ ਲਾਭ ਵੀ ਪ੍ਰਦਾਨ ਕਰਦੇ ਹਨ ਜੋ ਦਿਮਾਗ ਦੇ ਬਿਹਤਰ ਵਿਕਾਸ, ਦਿਲ ਦੀ ਸਿਹਤ , ਬਿਹਤਰ ਜਿਗਰ ਤੇ ਪੇਸ਼ਾਬ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਲਾਭਦਾਇਕ ਹਨ।

ਡਾ. ਕ੍ਰੀਤੀ ਦੱਸਦੀ ਹੈ ਕਿ ਤਾਜ਼ਾ ਭੂੰਨੇ ਹੋਏ ਕੱਦੂ ਦੇ ਬੀਜ ਵਿਅਕਤੀ ਦੀ ਰੋਜ਼ਾਨਾ ਆਇਰਨ ਦੀ ਲੋੜ ਦਾ 16 % ਪੋਸ਼ਣ ਨੂੰ ਪੂਰਾ ਕਰਦਾ ਹੈ। ਇਸ 'ਚ ਵੱਧ ਮਾਤਰਾ ਵਿੱਚ ਫਾਈਬਰ ਹੁੰਦਾ ਹੈ। ਕੱਦੂ ਦੇ ਬੀਜ ਦੀ ਵੱਡੀ ਮਾਤਰਾ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਤੇ ਭਾਰ ਵੱਧ ਸਕਦਾ ਹੈ।

ਚਿਆ ਸੀਡਸ

Chia Seeds

ਹਾਲ ਹੀ 'ਚ ਚਿਆ ਸੀਡਸ ਨੇ ਭਾਰਤ ਵਿੱਚ ਬੇਹਦ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਦੇ ਛੋਟੇ ਬੀਜ ਨੂੰ ਸੁਪਰਫੂਡਜ਼ ਕਿਹਾ ਜਾਂਦਾ ਹੈ। ਕਿਉਂਕਿ ਇਨ੍ਹਾਂ 'ਚ ਉੱਚ ਮਾਤਰਾ ਵਿੱਚ ਫਾਈਬਰ, ਓਮੇਗਾ -3 ਫੈਟੀ ਐਸਿਡ, ਜ਼ਿੰਕ, ਪ੍ਰੋਟੀਨ ਅਤੇ ਹੋਰ ਖਣਿਜ ਮਿਲਦੇ ਹਨ।

ਡਾ. ਕ੍ਰੀਤੀ ਦੇ ਮੁਤਾਬਕ 1 ਗ੍ਰਾਮ ਚਿਆ ਸੀਡਸ ਵਿੱਚ ਸੈਲਮਨ ਦੇ ਮੁਕਾਬਲੇ 8 ਗੁਣਾ ਵਧੇਰੇ ਓਮੇਗਾ -3, ਪਾਲਕ ਨਾਲੋਂ 3 ਗੁਣਾ ਜ਼ਿਆਦਾ ਆਇਰਨ ਅਤੇ ਦੁੱਧ ਨਾਲੋਂ 5 ਗੁਣਾ ਵਧੇਰੇ ਕੈਲਸੀਅਮ ਹੁੰਦਾ ਹੈ। ਚਿਆ ਸੀਡਸ ਦੋ ਤਰ੍ਹਾਂ ਦੇ ਹੁੰਦੇ ਹਨ ਕਾਲਾ ਤੇ ਚਿੱਟੇ।

ਜੇਕਰ ਚਿਆ ਸੀਡਸ ਨੂੰ ਪਾਣੀ 'ਚ ਭਿਗੋ ਕੇ ਰੱਖ ਦਿੱਤਾ ਜਾਵੇ ਤਾਂ ਇਹ ਆਪਣੇ ਵਜਨ ਤੋਂ 9 ਗੁਣਾ ਵੱਧ ਪਾਣੀ ਸੋਖ ਲੈਂਦੇ ਹਨ ਤੇ ਜੈਲ ਦੇ ਰੂਪ ਵਿੱਚ ਤਬਦੀਲ ਹੋ ਜਾਂਦੇ ਹਨ। ਇਸ ਦਾ ਇਸਤੇਮਾਲ ਬਹੁਤ ਸਾਰੇ ਖਾਦ ਪਦਾਰਥਾਂ ਜਿਵੇਂ ਕੁਕੀਜ਼ , ਮਿਲਕਸ਼ੇਕ ਸਲਾਦ ਤੇ ਹੋਰਨਾਂ ਕਈ ਪਕਵਾਨਾਂ ਲਈ ਕੀਤਾ ਜਾਂਦਾ ਹੈ। ਇਸ ਗੱਲ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਬੱਚਿਆਂ ਨੂੰ ਬਿਨਾਂ ਭਿਗੋਏ ਤੇ ਬਿਨਾਂ ਪੱਕੇ ਹੋਏ ਚਿਆ ਸੀਡਸ ਨਾ ਦਿਓ। ਕਿਉਂਕਿ ਇਨ੍ਹਾਂ ਨੂੰ ਕੱਚਾ ਖਾਣ ਦੇ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਤਰਬੂਜ ਦੇ ਬੀਜ

Watermelon Seeds

ਇਸੇ ਕਿਸਮ ਦੇ ਬੀਜਾਂ ਚੋਂਸਭ ਤੋਂ ਅਣਗੌਲਿਆ ਹੋਇਆ ਬੀਜ ਹੈ ਤਰਬੂਜ ਦਾ ਬੀਜ, ਪਰ ਤਰਬੂਜ ਦੇ ਬੀਜ ਮੈਗਨੀਸ਼ੀਅਮ ਅਤੇ ਆਇਰਨ, ਪ੍ਰੋਟੀਨ ਅਤੇ ਅਮੀਨੋ ਐਸਿਡ ਨਾਲ ਭਰਪੂਰ ਹੁੰਦੇ ਹਨ। ਜੋ ਵਾਲਾਂ ਨੂੰ ਮਜ਼ਬੂਤ ​​ਬਣਾਉਂਦੇ ਹਨ।ਡਾ. ਕ੍ਰੀਤੀ ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ ਕਰੀਬ ਅੱਧਾ ਕੱਪ ਤਰਬੂਜ ਦੇ ਬੀਜ ਸੁਰੱਖਿਅਤ ਤਰੀਕੇ ਨਾਲ ਖਾਏ ਜਾ ਸਕਦੇ ਹਨ।

ਹੋਰ ਜਾਣਕਾਰੀ ਲਈ ਤੁਸੀਂ namaste@drkrutidhirwani.com 'ਤੇ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ : ਡਾਟਾ ਪ੍ਰੋਟੈਕਸ਼ਨ ਬਿੱਲ ਆਉਣ ਤੱਕ ਨਵੀਂ ਪ੍ਰਾਈਵੇਸੀ ਪੌਲਸੀ ਲਾਗੂ ਨਹੀਂ ਕਰੇਗਾ WhatsApp

ABOUT THE AUTHOR

...view details