ਇੱਕ ਨਵੇਂ ਅਧਿਐਨ ਅਨੁਸਾਰ 64 ਫੀਸਦੀ ਤੋਂ ਵੱਧ ਔਰਤਾਂ ਹੁਣ ਮਾਹਵਾਰੀ ਤੋਂ ਪਹਿਲਾਂ ਦੇ ਮੂਡ ਸਵਿੰਗ ਅਤੇ ਚਿੰਤਾ ਦਾ ਅਨੁਭਵ ਕਰਦੀਆਂ ਹਨ ਜੋ "ਵਿਸ਼ਵ ਪੱਧਰ ਉਤੇ ਇੱਕ ਮੁੱਖ ਜਨਤਕ ਸਿਹਤ ਸਮੱਸਿਆ" ਨੂੰ ਦਰਸਾਉਂਦੀਆਂ ਹਨ। ਜ਼ਿਆਦਾਤਰ ਔਰਤਾਂ ਨੂੰ ਹਰ ਮਾਹਵਾਰੀ ਚੱਕਰ ਵਿੱਚ ਮਾਹਵਾਰੀ ਤੋਂ ਪਹਿਲਾਂ ਦੇ ਲੱਛਣਾਂ ਦਾ ਅਨੁਭਵ ਹੁੰਦਾ ਹੈ। ਹਰ ਉਮਰ ਸਮੂਹ ਵਿੱਚ ਘੱਟੋ-ਘੱਟ 61 ਪ੍ਰਤੀਸ਼ਤ ਔਰਤਾਂ ਹਰ ਮਾਹਵਾਰੀ ਚੱਕਰ ਵਿੱਚ ਮੂਡ ਨਾਲ ਸਬੰਧਤ ਲੱਛਣਾਂ ਦੀ ਰਿਪੋਰਟ ਕਰਦੀਆਂ ਹਨ। ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ "ਮਾਹਵਾਰੀ ਤੋਂ ਪਹਿਲਾਂ ਦੇ ਮੂਡ ਦੇ ਲੱਛਣ ਵਿਸ਼ਵ ਪੱਧਰ 'ਤੇ ਇੱਕ ਮੁੱਖ ਜਨਤਕ ਸਿਹਤ ਸਮੱਸਿਆ ਹਨ"।
"ਸਾਡਾ ਅਧਿਐਨ ਦਰਸਾਉਂਦਾ ਹੈ ਕਿ ਮਾਹਵਾਰੀ ਤੋਂ ਪਹਿਲਾਂ ਦੇ ਮੂਡ ਦੇ ਲੱਛਣ ਵਿਸ਼ਵ ਭਰ ਵਿੱਚ ਬਹੁਤ ਆਮ ਹਨ "ਜੈਨੀਫਰ ਐਲ ਪੇਨ ਵਰਜੀਨੀਆ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵਿੱਚ ਪ੍ਰਜਨਨ ਮਨੋਵਿਗਿਆਨ ਖੋਜ ਪ੍ਰੋਗਰਾਮ ਦੇ ਨਿਰਦੇਸ਼ਕ ਨੇ ਕਿਹਾ ਕਿ "ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਜ਼ਿਆਦਾਤਰ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਹਵਾਰੀ ਤੋਂ ਪਹਿਲਾਂ ਦੇ ਲੱਛਣਾਂ ਨੇ ਘੱਟੋ-ਘੱਟ ਕੁਝ ਸਮੇਂ ਲਈ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਦਖਲ ਦਿੱਤਾ ਹੈ ਭਾਵ ਕਿ ਉਹਨਾਂ ਦਾ ਸੁਭਾਅ ਵਿੱਚ ਬਦਲਾ ਆਉਣਾ ਸ਼ੁਰੂ ਆ ਜਾਂਦਾ ਹੈ।
ਆਰਕਾਈਵਜ਼ ਆਫ਼ ਵੂਮੈਨਜ਼ ਮੈਂਟਲ ਹੈਲਥ ਵਿੱਚ ਪ੍ਰਕਾਸ਼ਿਤ ਅਧਿਐਨ ਨੇ ਫਲੋ ਐਪ 'ਤੇ 140 ਦੇਸ਼ਾਂ ਦੀਆਂ 18-55 ਸਾਲ ਦੀ ਉਮਰ ਦੀਆਂ ਔਰਤਾਂ ਦੇ 238,000 ਤੋਂ ਵੱਧ ਸਰਵੇਖਣ ਜਵਾਬਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਜੋ ਔਰਤਾਂ ਨੂੰ ਉਨ੍ਹਾਂ ਦੇ ਮਾਹਵਾਰੀ ਚੱਕਰ ਨੂੰ ਟਰੈਕ ਕਰਨ ਜਾਂ ਗਰਭ ਅਵਸਥਾ ਦੌਰਾਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਮੂਡ ਜਾਂ ਸਰੀਰਕ ਲੱਛਣਾਂ ਨੂੰ ਟਰੈਕ ਕਰਨ ਵਿੱਚ ਮਦਦ ਕਰਦਾ ਹੈ।