ਕੋਰੋਨਾ ਮਹਾਮਾਰੀ ਨਾਲ ਲੜਣ ਦੇ ਲਈ ਇੱਕ ਪ੍ਰਭਾਵਸ਼ਾਲੀ ਵੈਕਸੀਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦੇ ਹੋਏ, ਅਮਰੀਕਾ ਸਥਿਤ ਫ਼ਾਰਮਾਸਿਊਟੀਕਲ ਮੁਖੀ ਫ਼ਾਈਜ਼ਰ ਤੇ ਜਰਮਨ ਬਾਇਓਟੈਕ ਫਰਮ ਬਾਇਓਨਟੈਕ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਵੈਕਸੀਨ ਤਾਜਾ ਕਲੀਨੀਕਲ ਅਜਮਾਇਸ਼ਾਂ ਵਿੱਚ 90 ਫ਼ੀਸਦੀ ਕਾਰਗਰ ਸਾਬਿਤ ਹੋਈ ਹੈ। ਕੋਰੋਨਾਵਾਇਰਸ ਵੈਕਸੀਨ ਬਣਾਉਣ ਵਿੱਚ ਜੁਟੀ ਫ਼ਾਈਜ਼ਰ ਤੇ ਬਾਇਓਨਟੈਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੇਜ਼ 3 ਦੇ ਟਰਾਇਲ ਵਿੱਚ ਕੋਰੋਨਾ ਵੈਕਸੀਨ 90 ਫ਼ੀਸਦੀ ਪ੍ਰਭਾਵੀ ਹੈ। ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਦੁਨੀਆ ਦੇ ਲਈ ਇਹ ਬਹੁਤ ਵੱਡੀ ਰਾਹਤ ਦੀ ਖ਼ਬਰ ਹੈ।
ਫ਼ਾਈਜ਼ਰ ਦੇ ਮੁਖੀ ਅਤੇ ਸੀਈਓ ਐਲਬਰਟ ਬੌਲਾ ਨੇ ਇਸ ਨੂੰ ਵਿਗਿਆਨ ਅਤੇ ਮਨੁੱਖਤਾ ਲਈ ਇੱਕ ਮਹਾਨ ਦਿਨ ਦੱਸਿਆ। ਇਹ ਵਿਸ਼ਲੇਸ਼ਣ ਐਤਵਾਰ ਨੂੰ ਪੜਾਅ -3 ਕਲੀਨਿਕਲ ਅਧਿਐਨ ਇੱਕ ਬਾਹਰੀ ਸੁਤੰਤਰ ਡਾਟਾ ਨਿਗਰਾਨੀ ਕਮੇਟੀ (ਡੀਐਮਸੀ) ਦੁਆਰਾ ਕੀਤਾ ਗਿਆ ਸੀ।
ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ, ਖੋਜਾਂ ਨੇ ਦਿਖਾਇਆ ਕਿ ਮਰੀਜ਼ਾਂ ਨੂੰ ਪਹਿਲੀ ਖੁਰਾਕ ਦੇ 28 ਦਿਨਾਂ ਬਾਅਦ ਅਤੇ ਦੂਜੀ ਖੁਰਾਕ ਦਿੱਤੇ ਜਾਣ ਤੋਂ ਸੱਤ ਦਿਨਾਂ ਬਾਅਦ ਰਾਹਤ ਮਿਲੀ ਹੈ।
ਕੰਪਨੀ ਨੇ ਕਿਹਾ ਕਿ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਟੀਕਾ ਬਿਮਾਰੀ ਨੂੰ ਰੋਕਣ ਵਿੱਚ 90 ਪ੍ਰਤੀਸ਼ਤ ਤੋਂ ਵੱਧ ਸਫਲ ਸਨ। ਅਧਿਐਨ ਇਸ ਵੇਲੇ ਚੱਲ ਰਹੇ ਹਨ, ਇਸ ਲਈ ਅੰਤਮ ਟੀਕੇ ਦੀ ਕਾਰਜਕੁਸ਼ਲਤਾ ਦੀ ਫ਼ੀਦਸੀ ਵੱਖਰੀ ਹੋ ਸਕਦੀ ਹੈ।