ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕਿਸੇ ਕੋਲ ਫੋਨ ਹੁੰਦੇ ਹਨ। ਬਹੁਤ ਸਾਰੇ ਲੋਕ ਇਸਨੂੰ ਸਾਰਾ ਦਿਨ ਚਲਾਉਦੇ ਰਹਿੰਦੇ ਹਨ। ਉਠਦੇ-ਬੈਠਦੇ, ਖਾਂਦੇ-ਪੀਂਦੇ ਹਰ ਸਮੇਂ ਸਾਡੀ ਨਜ਼ਰ ਫੋਨ 'ਤੇ ਰਹਿੰਦੀ ਹੈ। ਜਿਸ ਕਰਕੇ ਫੋਨ ਦਾ ਚਾਰਜ਼ ਵੀ ਖਤਮ ਹੋ ਜਾਂਦਾ ਹੈ। ਕੁਝ ਲੋਕ ਫੋਨ ਨੂੰ ਆਪਣੇ ਕੋਲ ਬਿਸਤਰ 'ਤੇ ਹੀ ਚਾਰਜ਼ ਲਗਾ ਲੈਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ, ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਇਸ ਨਾਲ ਸਰੀਰ 'ਚ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਫੋਨ ਨੂੰ ਬਿਸਤਰ 'ਤੇ ਚਾਰਜ਼ ਲਗਾਉਣ ਨਾਲ ਹੋ ਸਕਦੈ ਇਹ ਨੁਕਸਾਨ:
ਬਾਂਝਪਨ ਦਾ ਖਤਰਾ: ਸਮਾਰਟਫੋਨ ਦਿਮਾਗ ਤੋਂ ਲੈ ਕੇ ਜਿਨਸੀ ਸ਼ਕਤੀ ਤੱਕ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਕਈ ਰਿਪੋਰਟਸ ਅਨੁਸਾਰ, ਮੋਬਾਇਨ ਫੋਨ ਤੋਂ ਨਿਕਲੇ ਰੇਡੀਏਸ਼ਨ ਪ੍ਰਜਨਨ 'ਤੇ ਬੂਰਾ ਅਸਰ ਪਾਉਦੇ ਹਨ। ਇਸ ਨਾਲ ਸ਼ੁਕ੍ਰਾਣੂ ਘਟ ਹੋ ਸਕਦੇ ਹਨ। ਜਦੋ ਮਰਦ ਆਪਣੀ ਜੇਬ 'ਚ ਫੋਨ ਰੱਖਦੇ ਹਨ, ਤਾਂ ਉਨ੍ਹਾਂ ਦੇ ਸ਼ੁਕ੍ਰਾਣੂ ਘਟ ਹੋ ਸਕਦੇ ਹਨ ਅਤੇ ਬਾਂਝਪਨ ਦੀ ਸਮੱਸਿਆਂ ਹੋ ਸਕਦੀ ਹੈ।
ਦਿਮਾਗ ਖਰਾਬ ਹੋ ਸਕਦਾ ਹੈ: ਬਿਸਤਰ 'ਤੇ ਸਿਰਹਾਣੇ ਦੇ ਥੱਲੇ ਮੋਬਾਇਲ ਫੋਨ ਰੱਖਣ ਨਾਲ ਦਿਮਾਗ ਖਰਾਬ ਹੋ ਸਕਦਾ ਹੈ। ਬੱਚਿਆਂ ਲਈ ਇਹ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਕਿਉਕਿ ਉਨ੍ਹਾਂ ਦੀ ਖੋਪੜੀ ਪਤਲੀ ਹੁੰਦੀ ਹੈ। ਇਸ ਲਈ ਰੇਡੀਏਸ਼ਨ ਨਾਲ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ। ਮੋਬਾਇਲ ਫੋਨ ਤੋਂ ਨਿਕਲਣ ਵਾਲੇ ਰੇਡੀਏਸ਼ਨ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ। ਇਸ ਲਈ ਜਿੰਨਾਂ ਹੋ ਸਕੇ ਫੋਨ ਤੋਂ ਦੂਰ ਰਹੋ।
Metabolism ਹੋ ਸਕਦਾ ਪ੍ਰਭਾਵਿਤ:WHO ਅਨੁਸਾਰ, ਸਿਰ ਦੇ ਕੋਲ ਫੋਨ ਰੱਖ ਕੇ ਸੌਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਰੇਡੀਏਸ਼ਨ ਕਰਕੇ ਸਰੀਰ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਮੋਬਾਇਲ ਫੋਨ ਚਾਰਜ਼ 'ਤੇ ਲਗਾ ਕੇ ਜਦੋ ਤੁਸੀਂ ਸੌਦੇ ਹੋ, ਤਾਂ ਫੋਨ ਤੋਂ ਲਗਾਤਾਰ ਰੇਡੀਓ Frequency ਨਿਕਲਦੀ ਹੈ, ਜਿਸ ਕਾਰਨ Metabolism ਪ੍ਰਭਾਵਿਤ ਹੁੰਦਾ ਹੈ। ਇਸ ਲਈ ਫੋਨ ਨੂੰ ਸਰੀਰ ਤੋਂ ਦੂਰ ਰੱਖੋ। ਇੱਕ ਖੋਜ ਅਨੁਸਾਰ, ਫੋਨ ਨੂੰ ਸਰੀਰ ਤੋਂ ਕਰੀਬ 3 Feet ਦੂਰ ਰੱਖੋ। ਇਸ ਤਰ੍ਹਾਂ ਫੋਨ ਤੋਂ ਹੋਣ ਵਾਲੇ ਨੁਕਸਾਨ ਨੂੰ ਘਟ ਕੀਤਾ ਜਾ ਸਕਦਾ ਹੈ।