ਹੈਦਰਾਬਾਦ:ਅੱਜਕੱਲ੍ਹ ਲੋਕ ਇਨ੍ਹਾਂ ਵਿਅਸਤ ਹੋ ਗਏ ਹਨ ਕਿ ਉਨ੍ਹਾਂ ਕੋਲ ਚੰਗੀ ਤਰ੍ਹਾਂ ਭੋਜਨ ਖਾਣ ਤੱਕ ਦਾ ਵੀ ਸਮਾਂ ਨਹੀਂ ਹੈ। ਜਿਸ ਕਰਕੇ ਲੋਕ ਭੋਜਨ ਖਾਣ ਵਿੱਚ ਜਲਦਬਾਜ਼ੀ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਲਦੀ-ਜਲਦੀ ਭੋਜਨ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਆਯੂਰਵੇਦ ਵਿੱਚ ਭੋਜਨ ਨੂੰ ਹੌਲੀ-ਹੌਲੀ ਅਤੇ ਚੰਗੀ ਤਰ੍ਹਾਂ ਚਬਾ ਕੇ ਖਾਣਾ ਸਿਹਤ ਲਈ ਸਹੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਤੇਜ਼ੀ ਅਤੇ ਜਲਦੀ-ਜਲਦੀ ਭੋਜਨ ਖਾਣ ਨਾਲ ਫੂਡ ਦੇ ਨਾਲ ਹਵਾ ਵੀ ਪੇਟ 'ਚ ਪਹੁੰਚਦੀ ਹੈ। ਜਿਸ ਕਰਕੇ ਗੈਸ ਅਤੇ ਬਲੌਟਿੰਗ ਦੀ ਸਮੱਸਿਆਂ ਹੋਣ ਲੱਗਦੀ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋ, ਜੋ ਭੋਜਨ ਖਾਣ ਵਿੱਚ ਜਲਦਬਾਜ਼ੀ ਕਰਦੇ ਹਨ, ਤਾਂ ਹੋਣ ਵਾਲੇ ਇਨ੍ਹਾਂ ਸਿਹਤ ਨੁਕਸਾਨਾਂ ਬਾਰੇ ਜਾਣ ਲਓ।
ਮੋਟਾਪਾ: ਲੋਕਾਂ ਅਨੁਸਾਰ ਜ਼ਿਆਦਾ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ ਪਰ ਸਚਾਈ ਇਹ ਹੈ ਕਿ ਭੋਜਨ ਜਲਦੀ-ਜਲਦੀ ਖਾਣ ਕਾਰਨ ਅਸੀ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਨਹੀਂ ਪਾਉਦੇ। ਜਿਸ ਕਾਰਨ ਮੋਟਾਪਾ ਵਧਦਾ ਹੈ। ਜੇਕਰ ਅਸੀ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਂਦੇ ਹਾਂ, ਤਾਂ ਮੋਟਾਪਾ ਘੱਟ ਹੋ ਸਕਦਾ ਹੈ। ਇਸ ਲਈ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਅਜਿਹਾ ਕਰਨ ਨਾਲ ਭੋਜਨ ਸਰੀਰ ਨੂੰ ਲੱਗੇਗਾ ਨਾ ਕਿ ਮੋਟਾਪਾ ਵਧੇਗਾ।