ਪੰਜਾਬ

punjab

ETV Bharat / sukhibhava

Morning Routine: ਇਨ੍ਹਾਂ 6 ਆਦਤਾਂ ਕਾਰਨ ਤੁਸੀਂ ਹੋ ਸਕਦੇ ਹੋ ਮੋਟਾਪੇ ਦਾ ਸ਼ਿਕਾਰ, ਅੱਜ ਤੋਂ ਹੀ ਕਰੋ ਇਨ੍ਹਾਂ ਆਦਤਾਂ ਨੂੰ ਬੰਦ - healthy lifestyle

ਦਿਨ ਦੀ ਸ਼ੁਰੂਆਤ ਗਲਤ ਹੋਵੇ, ਤਾਂ ਸਾਰਾ ਦਿਨ ਬੇਕਾਰ ਨਿਕਲ ਜਾਂਦਾ ਹੈ। ਸਾਡੀਆਂ ਕਈ ਅਜਿਹੀਆਂ ਆਦਤਾਂ ਹੁੰਦੀਆਂ ਹਨ, ਜਿਸ ਕਾਰਨ ਸਾਡਾ ਪੂਰਾ ਦਿਨ ਖਰਾਬ ਗੁਜ਼ਰਦਾ ਹੈ।

Morning Routine
Morning Routine

By

Published : Jul 21, 2023, 5:12 PM IST

ਹੈਦਰਾਬਾਦ:ਜੇਕਰ ਸਵੇਰ ਦੀ ਸ਼ੁਰੂਆਤ ਵਧੀਆਂ ਹੋਵੇ, ਤਾਂ ਸਾਰਾ ਦਿਨ ਵਧੀਆਂ ਨਿਕਲਦਾ ਹੈ। ਪਰ ਜੇ ਦਿਨ ਦੀ ਸ਼ੁਰੂਆਤ ਗਲਤ ਹੋਵੇ, ਤਾਂ ਸਾਰਾ ਦਿਨ ਖਰਾਬ ਨਿਕਲਦਾ ਹੈ। ਇਸਦੇ ਨਾਲ ਹੀ ਇਸਦਾ ਸਿਹਤ 'ਤੇ ਵੀ ਬੂਰਾ ਅਸਰ ਪੈਂਦਾ ਹੈ।

ਸਵੇਰ ਦੇ ਸਮੇਂ ਨਾ ਕਰੋ ਇਹ ਕੰਮ:

ਦੇਰ ਤੱਕ ਸੌਣਾ: ਚੰਗੀ ਸਿਹਤ ਲਈ ਨੀਂਦ ਬਹੁਤ ਜ਼ਰੂਰੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਦੇਰ ਤੱਕ ਸੌਦੇ ਹੋ, ਤਾਂ ਤੁਹਾਡਾ ਸਾਰਾ ਦਿਨ ਖਰਾਬ ਹੋ ਸਕਦਾ ਹੈ। ਕਿਉਕਿ ਦੇਰ ਨਾਲ ਉੱਠ ਕੇ ਤੁਸੀਂ ਸਵੇਰ ਦਾ ਭੋਜਨ ਵੀ ਲੇਟ ਕਰਦੇ ਹੋ, ਫਿਰ ਦੁਪਹਿਰ ਦਾ ਖਾਣਾ ਵੀ ਸਮੇਂ 'ਤੇ ਨਹੀਂ ਖਾਇਆ ਜਾਂਦਾ, ਜਿਸਦਾ ਸਾਡੇ Metabolism 'ਤੇ ਅਸਰ ਪੈਂਦਾ ਹੈ। ਇੱਕ ਖੋਜ ਅਨੁਸਾਰ, ਜੋ ਲੋਕ 9 ਤੋਂ 10 ਘੰਟੇ ਦੀ ਨੀਂਦ ਲੈਂਦੇ ਹਨ, ਉਹ ਲੋਕ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ।

ਕਸਰਤ ਨਾ ਕਰਨਾ:ਜੇਕਰ ਤੁਸੀਂ ਸਿਹਤਮੰਦ ਜਿੰਦਗੀ ਜਿਊਣਾ ਚਾਹੁੰਦੇ ਹੋ, ਤਾਂ ਸਵੇਰੇ ਉੱਠ ਕੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਚਾਹੇ ਤੁਸੀਂ 10 ਤੋਂ 15 ਮਿੰਟ ਲਈ ਹੀ ਕਸਰਤ ਕਰੋ, ਪਰ ਖਾਲੀ ਢਿੱਡ ਕਸਰਤ ਕਰਨ ਨਾਲ ਫੈਟ ਬਰਨ ਹੁੰਦਾ ਹੈ ਅਤੇ ਭਾਰ ਘਟ ਕਰਨ 'ਚ ਵੀ ਮਦਦ ਮਿਲਦੀ ਹੈ। ਇਸਦੇ ਨਾਲ ਹੀ ਸਰੀਰ ਦਾ ਬਲੱਡ ਸਰਕੁਲੇਸ਼ਨ ਵੀ ਠੀਕ ਹੋ ਸਕਦਾ ਹੈ। ਜੇਕਰ ਤੁਸੀਂ ਸਵੇਰੇ ਉੱਠ ਕੇ ਕਸਰਤ ਨਹੀਂ ਕਰ ਰਹੇ, ਤਾਂ ਤੁਸੀਂ ਸਿਹਤਮੰਦ ਨਹੀਂ ਹੋਵੋਗੇ ਅਤੇ ਤੁਹਾਡਾ ਭਾਰ ਵਧ ਸਕਦਾ ਹੈ।

ਪਾਣੀ ਨਾ ਪੀਣਾ: ਸਵੇਰੇ ਉੱਠ ਕੇ ਪਾਣੀ ਪੀਣਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਕਿਉਕਿ ਪਾਣੀ ਸਰੀਰ ਤੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਤੋਂ ਲੈ ਕੇ ਕੈਲੇਰੀ ਬਰਨ ਕਰਨ 'ਚ ਮਦਦ ਕਰਦਾ ਹੈ। ਪਾਣੀ ਨਹੀਂ ਪੀਣ ਨਾਲ Metabolism ਦੀ ਸਮੱਸਿਆਂ ਹੋ ਸਕਦੀ ਹੈ ਅਤੇ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਨਾਲ ਕਰੋ।

ਖੰਡ ਵਾਲੀ ਚਾਹ ਪੀਣਾ: ਅਕਸਰ ਸਾਡੇ ਦਿਨ ਦੀ ਸ਼ੁਰੂਆਤ ਚਾਹ ਅਤੇ ਕੌਫੀ ਨਾਲ ਹੁੰਦੀ ਹੈ ਪਰ ਜੇਕਰ ਅਸੀਂ ਸਵੇਰੇ-ਸਵੇਰੇ ਜ਼ਿਆਦਾ ਖੰਡ ਅਤੇ ਕਰੀਮ ਵਾਲੀ ਚਾਹ ਅਤੇ ਕੌਫੀ ਦਾ ਸੇਵਨ ਕਰਦੇ ਹਾਂ ਤਾਂ ਇਸ ਦਾ ਸਾਡੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਕਰੀਮ ਅਤੇ ਖੰਡ ਵਾਲੀ ਕੌਫੀ ਅਤੇ ਚਾਹ ਪੀਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ।

ਗੈਰ-ਸਿਹਤਮੰਦ ਭੋਜਨ ਨਾ ਖਾਓ: ਨਾਸ਼ਤਾ ਬਹੁਤ ਸਾਦਾ ਅਤੇ ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ ਹੈ, ਜੇਕਰ ਤੁਸੀਂ ਸਵੇਰ ਦੇ ਨਾਸ਼ਤੇ ਵਿੱਚ ਜੰਕ ਫੂਡ ਜਾਂ ਬਹੁਤ ਜ਼ਿਆਦਾ ਤੇਲ ਵਾਲੇ ਮਸਾਲੇ ਖਾ ਰਹੇ ਹੋ, ਤਾਂ ਇਹ ਤੁਹਾਨੂੰ ਹੋਰ ਵੀ ਮੋਟਾ ਬਣਾ ਸਕਦਾ ਹੈ ਅਤੇ ਤੁਸੀਂ ਦਿਨ ਭਰ ਸੁਸਤ ਮਹਿਸੂਸ ਕਰ ਸਕਦੇ ਹੋ।

ਭੋਜਨ ਖਾਂਦੇ ਸਮੇਂ ਟੀਵੀ ਦੇਖਣਾ: ਸਵੇਰੇ ਭੋਜਨ ਖਾਂਦੇ ਸਮੇਂ ਟੀਵੀ ਬਿਲਕੁਲ ਨਹੀਂ ਦੇਖਣਾ ਚਾਹੀਦਾ ਕਿਉਂਕਿ ਤੁਹਾਡਾ ਧਿਆਨ ਟੀਵੀ 'ਤੇ ਬਣਿਆ ਰਹਿੰਦਾ ਹੈ ਅਤੇ ਤੁਹਾਨੂੰ ਹੋਰ ਭੋਜਨ ਖਾਣ ਦਾ ਲਾਲਚ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਡਾ ਭਾਰ ਵਧਣ ਦੀਆਂ ਸੰਭਾਵਨਾਵਾਂ ਹੋਰ ਵੀ ਵੱਧ ਜਾਂਦੀਆਂ ਹਨ।

ABOUT THE AUTHOR

...view details