ਹੈਦਰਾਬਾਦ:28 ਮਈ ਦੁਨੀਆ ਭਰ ਵਿੱਚ ਮਾਹਵਾਰੀ ਸਫਾਈ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਮਕਸਦ ਔਰਤਾਂ ਨੂੰ ਸੁਰੱਖਿਅਤ ਪੀਰੀਅਡਸ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਪ੍ਰੇਰਨਾ ਵੀ ਦਿੱਤੀ ਜਾਂਦੀ ਹੈ।
ਮਾਹਵਾਰੀ ਸਫਾਈ ਦਿਵਸ ਦਾ ਇਤਿਹਾਸ: ਮਾਹਵਾਰੀ ਸਫਾਈ ਦਿਵਸ ਦੀ ਸ਼ੁਰੂਆਤ 2014 ਵਿੱਚ ਜਰਮਨ ਅਧਾਰਤ NGO Wash United ਦੁਆਰਾ ਕੀਤੀ ਗਈ ਸੀ। ਇਸ ਦਿਨ ਨੂੰ ਮਨਾਉਣ ਲਈ 28 ਤਰੀਕ ਇਸ ਲਈ ਚੁਣੀ ਗਈ ਸੀ ਕਿਉਕਿ ਆਮਤੌਰ 'ਤੇ ਔਰਤਾਂ ਨੂੰ 28 ਦਿਨਾਂ ਦੇ ਅੰਦਰ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। 28 ਦਿਨਾਂ ਦੇ ਇਸ ਮਾਹਵਾਰੀ ਚੱਕਰ ਨੂੰ ਉਜਾਗਰ ਕਰਨ ਲਈ 28 ਮਈ ਦਾ ਦਿਨ ਚੁਣਿਆ ਗਿਆ।
ਕਿਉ ਮਨਾਇਆ ਜਾਂਦਾ ਹੈ ਮਾਹਵਾਰੀ ਸਫਾਈ ਦਿਵਸ: ਦੁਨੀਆ ਦੇ ਕਈ ਦੇਸ਼ਾਂ ਵਿੱਚ ਅੱਜ ਵੀ ਪੀਰੀਅਡਜ਼ ਬਾਰੇ ਲੋਕਾਂ ਦੀ ਸੋਚ ਨਹੀਂ ਬਦਲੀ ਹੈ। ਜਿਸ ਕਾਰਨ ਅੱਜ ਵੀ ਔਰਤਾਂ ਇਸ 'ਤੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ। ਲੋਕਾਂ ਦੀ ਇਸ ਸੋਚ ਨੂੰ ਬਦਲਣ ਲਈ ਹੀ ਹਰ ਸਾਲ ਮਾਹਵਾਰੀ ਸਫਾਈ ਦਿਵਸ ਮਨਾਇਆ ਜਾਂਦਾ ਹੈ।
- World Thyroid Day 2023: ਜਾਣੋ ਇਸ ਬਿਮਾਰੀ ਦੇ ਲੱਛਣ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਤਰੀਕੇ
- International Day to End Obstetric Fistula 2023: ਜਾਣੋ ਕੀ ਹੈ ਪ੍ਰਸੂਤੀ ਫਿਸਟੁਲਾ ਬਿਮਾਰੀ ਅਤੇ ਇਸ ਤੋਂ ਬਚਣ ਦੇ ਉਪਾਅ
- International Tea Day 2023: ਜਾਣੋ ਦੁਨੀਆ ਦੇ ਸਭ ਤੋਂ ਵੱਡੇ ਚਾਹ ਉਤਪਾਦਕ ਦੇਸ਼ਾਂ ਵਿੱਚੋਂ ਕਿਹੜੇ ਨੰਬਰ 'ਤੇ ਹੈ ਭਾਰਤ
ਮਾਹਵਾਰੀ ਸਫਾਈ ਦਿਵਸ ਦਾ ਉਦੇਸ਼: ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਅਤੇ ਸੁਰੱਖਿਆ ਬਾਰੇ ਦੱਸਣਾ ਹੈ, ਜੋ ਕਿ ਉਨ੍ਹਾਂ ਦੀ ਬਿਹਤਰ ਸਿਹਤ ਲਈ ਜ਼ਰੂਰੀ ਹੈ। ਪੀਰੀਅਡਸ ਦੌਰਾਨ ਸਫਾਈ ਦੀ ਕਮੀ ਕਾਰਨ ਔਰਤਾਂ ਕਈ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੀਆਂ ਹਨ। ਇਸ ਲਈ ਇਸ ਗੱਲ ਬਾਰੇ ਧਿਆਨ ਦੇਣਾ ਕਿੰਨਾ ਮਹੱਤਵਪੂਰਨ ਹੈ, ਇਸ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਸਾਲ 28 ਮਈ ਨੂੰ ਪੂਰੀ ਦੁਨੀਆ ਵਿੱਚ ਮਾਹਵਾਰੀ ਸਫਾਈ ਦਿਵਸ ਮਨਾਇਆ ਜਾਂਦਾ ਹੈ। ਦੁਨੀਆ ਭਰ ਵਿੱਚ ਮਾਹਵਾਰੀ ਸਫਾਈ ਦਿਵਸ ਮਨਾਉਣ ਦਾ ਇੱਕੋ ਇੱਕ ਉਦੇਸ਼ ਔਰਤਾਂ ਅਤੇ ਲੜਕੀਆਂ ਨੂੰ ਸੁਰੱਖਿਅਤ ਮਾਹਵਾਰੀ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਹੈ।
ਮਾਹਵਾਰੀ ਸਫਾਈ ਦਿਵਸ 2023 ਦਾ ਥੀਮ:ਇਸ ਸਾਲ ਇਹ ਦਿਵਸ"ਅਸੀਂ ਸਾਰੇ ਮਾਹਵਾਰੀ ਸਫਾਈ ਮੁੱਦੇ ਲਈ ਵਚਨਬੱਧ ਹਾਂ" ਦੇ ਵਿਸ਼ੇ 'ਤੇ ਮਨਾਇਆ ਜਾਵੇਗਾ।