ਹੈਦਰਾਬਾਦ:ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ, ਤਾਂ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ। ਜਿਸ ਕਰਕੇ ਉਨ੍ਹਾ ਦਾ ਸਰੀਰ ਪਤਲਾ ਅਤੇ ਕੰਮਜ਼ੋਰ ਹੋ ਜਾਂਦਾ ਹੈ। ਕਈ ਵਾਰ ਭੁੱਖ ਨਾ ਲੱਗਣ ਦੀ ਸਮੱਸਿਆਂ ਕਾਰਨ ਸਰੀਰ ਵਿੱਚ ਜਰੂਰੀ ਪੋਸ਼ਣ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਕਈ ਬਿਮਾਰੀਆ ਦਾ ਖਤਰਾ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਭੁੱਖ ਨਾ ਲੱਗਣ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਰੂਟੀਨ ਵਿੱਚ ਸ਼ਾਮਲ ਕਰੋ।
ਭੁੱਖ ਨਾ ਲੱਗਣ ਦੇ ਕਾਰਨ: ਭੁੱਖ ਨਾ ਲੱਗਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਸ ਵਿੱਚ ਇਮੋਸ਼ਨਲ, ਡਿਪ੍ਰੈਸ਼ਨ, ਕਿਸੇ ਬਿਮਾਰੀ ਦੇ ਕਰਕੇ ਜਾਂ ਫਿਰ ਹਾਰਮੋਨਲ ਅਸੰਤੁਲਨ ਦੇ ਕਾਰਨ ਵੀ ਭੁੱਖ ਲੱਗਣਾ ਬੰਦ ਹੋ ਜਾਂਦੀ ਹੈ। ਅਜਿਹੇ ਵਿੱਚ ਕੁਝ ਤਰੀਕਿਆਂ ਨਾਲ ਭੁੱਖ ਨੂੰ ਵਧਾਇਆ ਜਾ ਸਕਦਾ ਹੈ।
ਭੁੱਖ ਨੂੰ ਵਧਾਉਣ ਦੇ ਤਰੀਕੇ:
ਇਨ੍ਹਾਂ ਮਸਾਲਿਆਂ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰੋ: ਕਈ ਵਾਰ ਭੁੱਖ ਨਾ ਲੱਗਣ ਦਾ ਕਾਰਨ ਪਾਚਨ ਹੁੰਦਾ ਹੈ। ਜਿਸ ਕਰਕੇ ਢਿੱਡ ਭਰਿਆ ਲੱਗਦਾ ਹੈ ਅਤੇ ਭੁੱਖ ਨਹੀਂ ਲੱਗਦੀ। ਅਜਿਹੇ ਵਿੱਚ ਭੋਜਨ 'ਚ ਕੁਝ ਮਸਾਲੇ ਜਿਵੇਂ ਕਿ ਦਾਲਚੀਨੀ, ਕਾਲੀ ਮਿਰਚ, ਪੇਪਰਮਿੰਟ, ਥਾਈਮ ਵਰਗੀਆਂ ਜੜੀ-ਬੂਟੀਆਂ ਅਤੇ ਮਸਾਲਿਆਂ ਨੂੰ ਸ਼ਾਮਲ ਕਰੋ। ਇਸ ਨਾਲ ਢਿੱਡ ਭਰਿਆ ਨਹੀਂ ਲੱਗੇਗਾ ਅਤੇ ਭੁੱਖ ਵੀ ਲੱਗੇਗੀ।