ਪੰਜਾਬ

punjab

ETV Bharat / sukhibhava

Monsoon Health Tips: ਮੀਂਹ ਦੇ ਮੌਸਮ 'ਚ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਅਪਣਾ ਲਓ ਇਹ 5 ਆਦਤਾਂ - health news

ਮੀਂਹ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਦਾ ਹੈ। ਇਸ ਮੌਸਮ 'ਚ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕੁਝ ਆਦਤਾਂ ਅਪਣਾਉਣ ਦੀ ਲੋੜ ਹੈ।

Monsoon Health Tips
Monsoon Health Tips

By

Published : Aug 14, 2023, 3:58 PM IST

ਹੈਦਰਾਬਾਦ: ਮੀਂਹ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਪਰ ਇਸ ਮੌਸਮ 'ਚ ਬਿਮਾਰੀਆਂ ਦਾ ਖਤਰਾ ਬਹੁਤ ਵਧ ਜਾਂਦਾ ਹੈ। ਇਸ ਮੌਸਮ 'ਚ ਤਾਪਮਾਨ 'ਚ ਅਚਾਨਕ ਬਦਲਾਅ, ਨਮੀ, ਸਾਫ਼ ਸਫ਼ਾਈ ਦੀ ਕਮੀ ਕਾਰਨ ਵਾਤਾਵਰਣ ਅਤੇ ਹਰ ਜਗ੍ਹਾਂ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਮੱਛਰ ਅਤੇ ਹੋਰ ਬੈਕਟੀਰੀਆਂ ਪੈਦਾ ਹੋ ਜਾਂਦੇ ਹਨ। ਇਹ ਮੌਸਮ ਸਿਰਫ਼ ਬਜ਼ੁਰਗਾਂ ਲਈ ਹੀ ਨਹੀਂ ਸਗੋਂ ਬੱਚਿਆਂ ਲਈ ਵੀ ਖਤਰਨਾਕ ਹੁੰਦਾ ਹੈ। ਇਸ ਮੌਸਮ 'ਚ ਮਲੇਰੀਆਂ, ਡੇਂਗੂ, ਟਾਈਫਾਈਡ, ਹੈਜਾ, ਪੀਲੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਮੀਂਹ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਅਪਣਾਓ ਇਹ ਆਦਤਾਂ:

ਆਲੇ-ਦੁਆਲੇ ਦੀ ਸਫ਼ਾਈ ਰੱਖੋ:ਮੀਂਹ ਦੇ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੋ। ਸਫਾਈ ਰੱਖਣ ਲਈ ਕੱਚਰੇ ਨੂੰ ਸਹੀਂ ਜਗ੍ਹਾਂ ਰੱਖੋ, ਆਲੇ-ਦੁਆਲੇ ਇਕੱਠੇ ਹੋਏ ਪਾਣੀ ਨੂੰ ਹਟਾਓ ਅਤੇ ਨਾਲੀਆਂ ਨੂੰ ਸਾਫ਼ ਕਰੋ।

ਆਪਣੀ ਸਫ਼ਾਈ ਦਾ ਧਿਆਨ ਰੱਖੋ: ਆਲੇ-ਦੁਆਲੇ ਦੀ ਸਫ਼ਾਈ ਦੇ ਨਾਲ-ਨਾਲ ਖੁਦ ਦੀ ਸਫਾਈ ਰੱਖਣਾ ਵੀ ਜ਼ਰੂਰੀ ਹੈ। ਰੋਜ਼ਾਨਾ ਆਪਣੇ ਕੱਪੜੇ ਬਦਲੋ ਅਤੇ ਸਾਫ਼ ਕੱਪੜੇ ਪਾਓ, ਬੈੱਡ ਦੀ ਚਾਦਰ ਬਦਲੋ, ਪਰਸਨਲ ਸਾਮਾਨ ਨੂੰ ਸਾਫ਼ ਰੱਖੋ ਅਤੇ ਆਪਣਾ ਸਾਮਾਨ ਕਿਸੇ ਹੋਰ ਨਾਲ ਸ਼ੇਅਰ ਨਾ ਕਰੋ।

ਮੱਛਰਾ ਤੋਂ ਬਚਾਅ: ਮੀਂਹ ਦੇ ਮੌਸਮ 'ਚ ਮੱਛਰ ਭਜਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਕਰੋ। ਇਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਘਟ ਹੋ ਸਕਦਾ ਹੈ। ਮਛਰਾਂ ਤੋਂ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾਓ।

ਭੋਜਨ ਦਾ ਖਾਸ ਧਿਆਨ ਰੱਖੋ: ਸਿਹਤਮੰਦ ਰਹਿਣ ਲਈ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ 'ਚ ਜੇਕਰ ਤੁਹਾਡੀ ਇਮਿਊਨਿਟੀ ਮਜ਼ਬੂਤ ਨਹੀਂ ਹੈ, ਤਾਂ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਬਾਹਰ ਦਾ ਭੋਜਨ ਅਤੇ ਕੱਚਾ ਭੋਜਨ ਖਾਣ ਤੋਂ ਬਚੋ।

ਡਾਕਟਰ ਦੀ ਸਲਾਹ ਲਓ: ਮੀਂਹ ਦੇ ਮੌਸਮ 'ਚ ਕਈ ਬਿਮਾਰੀਆਂ ਗੰਭੀਰ ਰੂਪ ਲੈ ਲੈਂਦੀਆਂ ਹਨ। ਇਸ ਲਈ ਹਾਲਤ ਗੰਭੀਰ ਮਹਿਸੂਸ ਹੋਣ 'ਤੇ ਡਾਕਟਰ ਦੀ ਸਲਾਹ ਲਓ। ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕੋਈ ਦਵਾਈ ਨਾ ਖਾਓ।

ABOUT THE AUTHOR

...view details