ਹੈਦਰਾਬਾਦ: ਅੱਜ ਕੱਲ ਦੀ ਜੀਵਨਸ਼ੈਲੀ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਜ਼ਿਆਦਾਤਰ ਲੋਕ ਆਪਣਾ ਸਾਰਾ ਸਮਾਂ ਆਫ਼ਿਸ 'ਚ ਇੱਕ ਹੀ ਜਗ੍ਹਾਂ ਬੈਠ ਕੇ ਬਿਤਾਉਦੇ ਹਨ। ਜੇਕਰ ਤੁਸੀਂ ਵੀ ਆਫ਼ਿਸ 'ਚ 8 ਘੰਟੇ ਤੋਂ ਜ਼ਿਆਦਾ ਸਮਾਂ ਲਗਾਤਾਰ ਬੈਠ ਕੇ ਕੰਮ ਕਰਦੇ ਹੋ, ਤਾਂ ਅਜਿਹਾ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹਾ ਕਰਨ ਨਾਲ ਤੁਸੀਂ sitting pandemic ਦਾ ਸ਼ਿਕਾਰ ਹੋ ਸਕਦੇ ਹੋ।
ਕੀ ਹੈ Sitting Pandemic?:ਜਦੋ ਤੁਸੀਂ 8 ਘੰਟੇ ਤੋਂ ਜ਼ਿਆਦਾ ਸਮਾਂ ਇੱਕ ਹੀ ਤਰੀਕੇ ਨਾਲ ਬੈਠ ਕੇ ਗੁਜ਼ਾਰਦੇ ਹੋ, ਤਾਂ ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਆਫ਼ਿਸ ਕੰਮ ਕਰ ਰਹੇ ਲੋਕਾਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਇਸ ਲਈ ਕੁਝ ਤਰੀਕੇ ਅਜ਼ਮਾ ਕੇ ਤੁਸੀਂ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।
Sitting Pandemic ਤੋਂ ਬਚਣ ਲਈ ਅਜ਼ਮਾਓ ਇਹ ਤਰੀਕੇ:
ਸੈਰ ਕਰੋ: ਆਫ਼ਿਸ ਦਾ ਕੰਮ ਕਰਦੇ ਸਮੇਂ ਕੁਝ ਮਿੰਟਾਂ ਲਈ ਵਿਚਕਾਰ ਸੈਰ ਵੀ ਜ਼ਰੂਰ ਕਰੋ। ਕੰਮ ਕਰਦੇ ਸਮੇਂ ਹਰ ਘੰਟੇ ਘੱਟੋ-ਘੱਟ 5 ਮਿੰਟ ਲਈ ਸੈਰ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।
ਕੰਮ ਕਰਦੇ ਸਮੇਂ ਢੰਗ ਨਾਲ ਬੈਠੋ: ਜਦੋ ਤੁਸੀਂ ਆਫ਼ਿਸ ਦਾ ਕੰਮ ਕਰਦੇ ਸਮੇਂ ਬੈਠਦੇ ਹੋ, ਤਾਂ ਪੇਟ ਬਾਹਰ ਕੱਢ ਕੇ, ਗਰਦਨ ਲਗਾਤਾਰ ਥੱਲੇ ਕਰਕੇ ਜਾਂ ਪੈਰ 'ਤੇ ਪੈਰ ਰੱਖ ਕੇ ਨਾ ਬੈਠੋ। ਇਸ ਨਾਲ ਕਈ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ। ਇਸ ਕਰਕੇ ਆਪਣੇ ਬੈਠਣ ਦਾ ਤਰੀਕਾ ਸਹੀ ਰੱਖੋ। ਹਮੇਸ਼ਾ ਪਿੱਠ ਨੂੰ ਸਿੱਧਾ ਕਰਕੇ ਰੱਖੋ ਅਤੇ ਦੋਨੋ ਪੈਰ ਜ਼ਮੀਨ 'ਤੇ ਰੱਖ ਕੇ ਬੈਠੋ। ਜੇਕਰ ਤੁਸੀਂ ਬੈਠੇ-ਬੈਠੇ ਥੱਕ ਜਾਵੋ, ਤਾਂ ਥੋੜੀ ਦੇਰ ਸੈਰ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਅੱਖਾਂ ਬੰਦ ਕਰਕੇ ਆਰਾਮ ਕਰੋ: ਕੰਮ ਕਰਦੇ ਸਮੇਂ ਹਰ ਘੰਟੇ ਜਾਂ ਕੁਝ ਮਿੰਟਾਂ ਲਈ ਅੱਖਾਂ ਨੂੰ ਬੰਦ ਕਰਕੇ ਆਪਣੀਆਂ ਅੱਖਾਂ ਨੂੰ ਅਤੇ ਦਿਮਾਗ ਨੂੰ ਆਰਾਮ ਦਿਓ। ਇਸ ਨਾਲ ਦਿਮਾਗ ਨੂੰ ਸ਼ਾਂਤੀ ਮਿਲੇਗੀ ਅਤੇ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਮਿਲੇਗਾ।