ਹੈਦਰਾਬਾਦ:ਅੱਜ ਦੇ ਸਮੇਂ 'ਚ ਲੋਕ ਜ਼ਿਆਦਾਤਰ ਇਕੱਲਾਪਨ ਮਹਿਸੂਸ ਕਰਦੇ ਹਨ। ਪਰ ਜਦੋ ਇਕੱਲਾਪਨ ਜ਼ਿਆਦਾ ਦਿਨਾਂ ਤੱਕ ਮਹਿਸੂਸ ਹੋਵੇ, ਤਾਂ ਇਹ ਤੁਹਾਡੀ ਮਾਨਸਿਕ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਕਰਕੇ ਇੱਕੱਲੇਪਨ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੁਝ ਤਰੀਕੇ ਅਜ਼ਮਾ ਕੇ ਤੁਸੀਂ ਆਪਣੇ ਇਕੱਲੇਪਨ ਨੂੰ ਦੂਰ ਕਰ ਸਕਦੇ ਹੋ।
ਇਕੱਲੇਪਨ ਨੂੰ ਦੂਰ ਕਰਨ ਲਈ ਕਰੋ ਇਹ ਕੰਮ:
ਆਪਣੇ ਕਰੀਬੀ ਨਾਲ ਗੱਲ ਕਰੋ: ਹਰ ਕਿਸੇ ਦੀ ਜ਼ਿੰਦਗੀ 'ਚ ਅਜਿਹਾ ਵਿਅਕਤੀ ਹੁੰਦਾ ਹੈ, ਜਿਸ ਨਾਲ ਗੱਲ ਕਰਕੇ ਸਕੂਨ ਮਿਲਦਾ ਹੈ। ਇਸ ਲਈ ਜਦੋ ਵੀ ਤੁਸੀਂ ਇਕੱਲਾਪਨ ਮਹਿਸੂਸ ਕਰੋ, ਤਾਂ ਉਸ ਵਿਅਕਤੀ ਨਾਲ ਗੱਲ ਕਰ ਸਕਦੇ ਹੋ। ਆਪਣੀਆਂ ਸਮੱਸਿਆਵਾਂ ਕਿਸੇ ਕਰੀਬੀ ਨਾਲ ਸ਼ੇਅਰ ਕਰਕੇ ਤੁਹਾਨੂੰ ਸਕੂਨ ਮਿਲੇਗਾ ਅਤੇ ਤੁਸੀਂ ਇਕੱਲਾਪਨ ਮਹਿਸੂਸ ਨਹੀਂ ਕਰੋਗੇ।
ਆਪਣੀਆਂ ਚੰਗੀਆਂ ਯਾਦਾਂ ਬਾਰੇ ਸੋਚੋ: ਜੇਕਰ ਤੁਸੀਂ ਇਕੱਲਾਪਨ ਮਹਿਸੂਸ ਕਰ ਰਹੇ ਹੋ, ਤਾਂ ਆਪਣਾ ਚੰਗਾ ਸਮਾਂ ਅਤੇ ਚੰਗੀਆਂ ਯਾਦਾਂ ਬਾਰੇ ਸੋਚੋ। ਤੁਸੀਂ ਆਪਣੀਆਂ ਪੁਰਾਣੀਆਂ ਅਤੇ ਚੰਗੀਆਂ ਯਾਦਾਂ ਬਾਰੇ ਸੋਚ ਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਇਕੱਲਾਪਨ ਮਹਿਸੂਸ ਨਹੀਂ ਹੋਵੇਗਾ।
ਆਪਣਾ ਮਨ ਹੋਰ ਕੰਮ ਕਰਨ ਵੱਲ ਲਗਾਓ:ਜੇਕਰ ਤੁਸੀਂ ਇਕੱਲਾਪਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਪੇਟਿੰਗ, ਫੋਟੋਗ੍ਰਾਫੀ, ਮਿਊਜ਼ਿਕ, ਨਵੀਆਂ ਭਾਸ਼ਾਵਾਂ ਸਿੱਖਣਾ ਅਤੇ ਪਸੰਦੀਦਾ ਗੇਮਾਂ ਖੇਡ ਸਕਦੇ ਹੋ। ਇਸ ਨਾਲ ਤੁਹਾਡਾ ਧਿਆਨ ਹੋਰ ਪਾਸੇ ਲੱਗੇਗਾ ਅਤੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ।
ਖੁਦ ਨੂੰ ਵਧੀਆਂ ਤਰੀਕੇ ਨਾਲ ਤਿਆਰ ਕਰੋ:ਇਕੱਲੇਪਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੇ ਆਪ ਨੂੰ ਵਧੀਆਂ ਤਰੀਕੇ ਨਾਲ ਤਿਆਰ ਕਰ ਸਕਦੇ ਹੋ। ਇਸ ਨਾਲ ਮਨ ਖੁਸ਼ ਹੋਵੇਗਾ। ਆਪਣੇ ਵਾਲਾਂ ਦਾ ਨਵਾਂ ਸਟਾਈਲ ਬਣਾ ਸਕਦੇ ਹੋ ਅਤੇ ਪਸੰਦੀਦਾ ਕੱਪੜੇ ਪਾ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਇਕੱਲਾਪਨ ਮਹਿਸੂਸ ਨਹੀਂ ਕਰੋਗੇ।
ਕਿਤਾਬਾ ਪੜ੍ਹੋ:ਇਕੱਲਾਪਨ ਮਹਿਸੂਸ ਹੋਣ 'ਤੇ ਕਿਤਾਬਾ ਪੜੋ। ਇਸ ਨਾਲ ਤੁਹਾਡਾ ਧਿਆਨ ਹੋਰ ਪਾਸੇ ਜਾਵੇਗਾ ਅਤੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ। ਇਸਦੇ ਨਾਲ ਹੀ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈ। ਹੱਸਣ ਨਾਲ ਵੀ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਅਤੇ ਤੁਹਾਡੇ ਮਨ 'ਚ ਗਲਤ ਵਿਚਾਰ ਵੀ ਨਹੀਂ ਆਉਣਗੇ।