ਹੈਦਰਾਬਾਦ: ਭਾਰ ਜਾ ਢਿੱਡ ਦੀ ਚਰਬੀ ਘਟ ਕਰਨਾ ਚਾਹੁੰਦੇ ਹੋ, ਤਾਂ ਕਈ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਭਾਰ ਘਟ ਕਰਨ ਲਈ ਸਿਰਫ਼ ਸਿਹਤਮੰਦ ਭੋਜਨ ਜਾ ਘਟ ਭੋਜਨ ਖਾਣਾ ਹੀ ਕਾਫ਼ੀ ਨਹੀਂ ਹੈ। ਤੁਸੀਂ ਭੋਜਨ ਕਿਹੜੇ ਸਮੇਂ ਖਾ ਰਹੇ ਹੋ, ਇਸ ਗੱਲ ਦਾ ਵੀ ਧਿਆਨ ਰੱਖਣਾ ਜਰੂਰੀ ਹੈ। ਕਈ ਫਿੱਟਨੈਸ ਮਾਹਰ ਦੱਸਦੇ ਹਨ ਕਿ ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਇੱਕ ਹੀ ਸਮੇਂ 'ਤੇ ਭੋਜਨ ਖਾਓ।
ਭੋਜਨ ਲੇਟ ਖਾਣ ਵਾਲਿਆਂ ਦੇ ਭਾਰ 'ਚ ਹੋਇਆ ਵਾਧਾ: ਜੋ ਲੋਕ ਭੋਜਨ ਲੇਟ ਖਾਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਭੁੱਖ ਲੱਗਦੀ ਹੈ। ਕਿਉਕਿ ਉਨ੍ਹਾਂ ਦੀ ਭੁੱਖ ਨੂੰ ਘਟ ਕਰਨ ਵਾਲੇ ਹਾਰਮੋਨ ਵਿੱਚ ਕਮੀ ਹੋ ਜਾਂਦੀ ਹੈ ਅਤੇ ਚਰਬੀ ਜ਼ਿਆਦਾ ਇਕੱਠੀ ਹੋ ਜਾਂਦੀ ਹੈ। ਇਸ ਲਈ ਲੇਟ ਭੋਜਨ ਖਾਣ ਨਾਲ ਭਾਰ ਅਤੇ ਚਰਬੀ ਵਿੱਚ ਵਾਧਾ ਹੁੰਦਾ ਹੈ।
ਸਵੇਰ ਦੇ ਭੋਜਨ ਦਾ ਸਹੀ ਸਮਾਂ: ਭਾਰ ਘਟਾਉਣ ਵਾਲਿਆਂ ਲਈ ਸਵੇਰ ਦਾ ਭੋਜਨ ਬਹੁਤ ਮਹੱਤਵਪੂਰਨ ਹੁੰਦਾ ਹੈ। ਫਿੱਟਨੈਸ ਮਾਹਰਾਂ ਦਾ ਕਹਿਣਾ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਅੱਧੇ ਘੰਟੇ ਦੇ ਅੰਦਰ ਸਵੇਰ ਦਾ ਭੋਜਨ ਖਾ ਲੈਣਾ ਚਾਹੀਦਾ ਹੈ। ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਭੋਜਨ ਖਾ ਲਓ। ਸਵੇਰ ਦੇ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਰੱਖੋ। ਅਜਿਹਾ ਕਰਨ ਨਾਲ ਸਰੀਰ ਵਿੱਚ ਚਰਬੀ ਇਕੱਠੀ ਨਹੀਂ ਹੋਵੇਗੀ। ਸਵੇਰ ਦਾ ਭੋਜਨ ਖਾਣ ਤੋਂ ਬਾਅਦ ਵੀ ਜੇ ਤੁਹਾਨੂੰ ਭੁੱਖ ਲੱਗੇ, ਤਾਂ ਤੁਸੀਂ ਫਲ ਖਾ ਸਕਦੇ ਹੋ।
ਦੁਪਹਿਰ ਦੇ ਭੋਜਨ ਦਾ ਸਹੀਂ ਸਮਾਂ: ਅਸੀ ਜੋ ਭੋਜਨ ਖਾਂਦੇ ਹਾਂ, ਉਸਨੂੰ ਪਚਨ 'ਚ ਕਰੀਬ 4 ਘੰਟੇ ਲੱਗਦੇ ਹਨ। ਜੇਕਰ ਤੁਸੀਂ 9 ਵਜੇ ਸਵੇਰ ਦਾ ਭੋਜਨ ਖਾਂਦਾ ਹੈ ਤਾਂ 1 ਵਜੇ ਤੱਕ ਤੁਹਾਨੂੰ ਦੁਬਾਰਾ ਭੁੱਖ ਲੱਗ ਜਾਵੇਗੀ। ਇਸ ਲਈ ਤੁਹਾਨੂੰ 3 ਵਜੇ ਤੱਕ ਦੁਪਹਿਰ ਦਾ ਭੋਜਨ ਖਾ ਲੈਣਾ ਚਾਹੀਦਾ ਹੈ।
ਰਾਤ ਦੇ ਭੋਜਨ ਦਾ ਸਹੀਂ ਸਮਾਂ:ਜੇਕਰ ਤੁਸੀਂ 1 ਵਜੇ ਦੁਪਹਿਰ ਦਾ ਭੋਜਨ ਖਾ ਲਿਆ ਹੈ, ਤਾਂ ਤੁਸੀਂ 4 ਵਜੇ ਤੱਕ ਕੁਝ ਹਲਕਾ ਖਾ ਸਕਦੇ ਹੋ। ਜੇਕਰ ਤੁਸੀਂ ਦੁਪਹਿਰ ਦਾ ਭੋਜਨ ਥੋੜਾ ਲੇਟ ਖਾਂਦਾ ਹੈ, ਤਾਂ ਰਾਤ ਦਾ ਭੋਜਨ ਜਲਦੀ ਖਾ ਲਓ। ਭਾਰ ਘਟਾਉਣ ਵਾਲੇ ਲੋਕਾਂ ਲਈ ਰਾਤ ਦੇ ਭੋਜਨ ਦਾ ਸਹੀ ਸਮਾਂ 5 ਵਜੇ ਤੋ 7 ਵਜੇ ਤੱਕ ਮੰਨਿਆ ਜਾਂਦਾ ਹੈ। ਰਾਤ ਦੇ ਭੋਜਨ ਅਤੇ ਸਵੇਰ ਦੇ ਭੋਜਨ ਵਿੱਚ 12 ਤੋਂ 14 ਘੰਟਿਆਂ ਦਾ ਗੈਪ ਰੱਖਣ ਨਾਲ ਭਾਰ ਘਟ ਕਰਨ ਤੋਂ ਇਲਾਵਾ ਹੋਰ ਵੀ ਕਈ ਫਾਇਦੇ ਹੁੰਦੇ ਹਨ।