ਹੈਦਰਾਬਾਦ: ਮਨੁੱਖੀ ਸਰੀਰ 60 ਤੋਂ 70 ਫੀਸਦ ਪਾਣੀ ਨਾਲ ਬਣਿਆ ਹੁੰਦਾ ਹੈ। ਪਾਣੀ ਤੋਂ ਬਿਨਾਂ ਮਨੁੱਖ ਜਾਂ ਜਾਨਵਰ ਦਾ ਜੀਵਨ ਸੰਭਵ ਨਹੀਂ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਰੀਰ 'ਚ ਪਾਣੀ ਦੀ ਕਮੀ ਕਾਰਨ ਕਈ ਬੀਮਾਰੀਆਂ ਹੋ ਸਕਦੀਆਂ ਹਨ। ਖਾਸ ਕਰਕੇ ਗਰਮੀਆਂ ਵਿੱਚ ਸਰੀਰ ਨੂੰ ਦਿਨ ਭਰ ਹਾਈਡ੍ਰੇਟ ਰੱਖਣ ਦੀ ਲੋੜ ਹੁੰਦੀ ਹੈ। ਇਹੀ ਕਾਰਨ ਹੈ ਕਿ ਗਰਮੀਆਂ 'ਚ ਲੋਕ ਬਾਕੀ ਮੌਸਮ ਦੇ ਮੁਕਾਬਲੇ ਪਾਣੀ, ਜੂਸ ਅਤੇ ਪਾਣੀ ਵਾਲੇ ਫਲ ਜ਼ਿਆਦਾ ਖਾਂਦੇ ਹਨ। ਪਰ ਅਕਸਰ ਅਸੀਂ ਪਾਣੀ ਪੀਂਦੇ ਸਮੇਂ ਗਲਤੀ ਕਰ ਲੈਂਦੇ ਹਾਂ। ਦਰਅਸਲ, ਅਕਸਰ ਕਾਹਲੀ ਵਿੱਚ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ, ਜਿਸ ਕਾਰਨ ਸਾਨੂੰ ਨਸਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਖੜ੍ਹੇ ਹੋ ਕੇ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਹੋ ਸਕਦੀਆਂ ਇਹ ਸਮੱਸਿਆਵਾਂ:
ਖੜ੍ਹੇ ਹੋ ਕੇ ਪਾਣੀ ਪੀਣ ਦਾ ਕਿਡਨੀ 'ਤੇ ਅਸਰ:ਕਿਡਨੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਖੜ੍ਹੇ ਹੋ ਕੇ ਪਾਣੀ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਬੈਠ ਕੇ ਪਾਣੀ ਪੀਤਾ ਜਾਵੇ ਤਾਂ ਕਿਡਨੀ ਬਿਹਤਰ ਫਿਲਟਰ ਕਰਦੀ ਹੈ। ਜੇਕਰ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਪਿਸ਼ਾਬ ਨਾਲੀ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ।